ਨਵੀਂ ਦਿੱਲੀ : ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ ਨੇ ਸਖ਼ਤ ਕਦਮ ਚੁੱਕਦੇ ਹੋਏ ਬੰਗਲਾਦੇਸ਼ ਦੇ ਮਹਾਨ ਹਰਫ਼ਨਮੌਲਾ ਸ਼ਾਕਿਬ ਅਲ ਹਸਨ ਖ਼ਿਲਾਫ਼ ਸਖ਼ਤ ਫੈਸਲਾ ਲਿਆ ਹੈ। ਈਸੀਬੀ ਨੇ ਸ਼ਾਕਿਬ ‘ਤੇ ਗੇਂਦਬਾਜ਼ੀ ਕਰਨ ‘ਤੇ ਪਾਬੰਦੀ ਲਗਾ ਦਿੱਤੀ ਹੈ।
ਈਸੀਬੀ ਨੇ ਇਹ ਫੈਸਲਾ ਲੌਫਬਰੋ ਯੂਨੀਵਰਸਿਟੀ ਵਿੱਚ ਕੀਤੀ ਗਈ ਇੱਕ ਸੁਤੰਤਰ ਜਾਂਚ ਤੋਂ ਬਾਅਦ ਲਿਆ ਹੈ ਜਿਸ ਵਿੱਚ ਸ਼ਾਕਿਬ ਦੀ ਕਾਰਵਾਈ ਨੂੰ ਗ਼ਲਤ ਮੰਨਿਆ ਗਿਆ ਸੀ। ਇਸ ਸਾਲ ਸਤੰਬਰ ‘ਚ ਸਰੀ ਲਈ ਖੇਡਣ ਵਾਲੇ ਸ਼ਾਕਿਬ ਨੂੰ ਸਮਰਸੈਟ ਖ਼ਿਲਾਫ਼ ਮੈਚ ‘ਚ ਉਨ੍ਹਾਂ ਦੇ ਗੇਂਦਬਾਜ਼ੀ ਐਕਸ਼ਨ ਨੂੰ ਲੈ ਕੇ ਸ਼ਿਕਾਇਤ ਕੀਤੀ ਗਈ ਸੀ। ਇਹ ਸ਼ਿਕਾਇਤ ਮੈਦਾਨ ਦੇ ਅੰਪਾਇਰਾਂ ਸਟੀਵ ਓ ਸ਼ੌਗਨੇਸੀ ਅਤੇ ਡੇਵਿਡ ਮਿਲਿੰਸ ਨੇ ਕੀਤੀ ਸੀ। ਇਸ ਮੈਚ ਵਿੱਚ ਸ਼ਾਕਿਬ ਨੇ ਨੌਂ ਵਿਕਟਾਂ ਲਈਆਂ ਸਨ।