RG Kar Case : ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਨੂੰ ਜ਼ਮਾਨਤ, CBI 90 ਦਿਨਾਂ ਦੇ ਅੰਦਰ ਨਹੀਂ ਦਾਖ਼ਲ ਕਰ ਸਕੀ ਚਾਰਜਸ਼ੀਟ

ਕੋਲਕਾਤਾ : ਪੱਛਮੀ ਬੰਗਾਲ (West Bengal) ਦੀ ਸੀਲਦਾਹ ਅਦਾਲਤ ਨੇ ਤਾਲਾ ਪੁਲਿਸ ਸਟੇਸ਼ਨ ਦੇ ਸਾਬਕਾ ਇੰਚਾਰਜ ਅਭਿਜੀਤ ਮੰਡਲ ਤੇ ਆਰਜੀ ਕਾਰ ਮੈਡੀਕਲ ਕਾਲਜ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਨੂੰ ਜ਼ਮਾਨਤ ਦੇ ਦਿੱਤੀ ਹੈ। ਜਾਣਕਾਰੀ ਦਿੱਤੀ ਕਿ ਸੀਬੀਆਈ 90 ਦਿਨਾਂ ਦੇ ਅੰਦਰ ਚਾਰਜਸ਼ੀਟ ਦਾਇਰ ਨਹੀਂ ਕਰ ਸਕੀ।

ਪੱਛਮੀ ਬੰਗਾਲ ਦੇ ਆਰਜੀ ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ‘ਚ ਟ੍ਰੇਨੀ ਡਾਕਟਰ ਨਾਲ ਹੋਏ ਜਬਰ ਜਨਾਹ ਮਾਮਲੇ ‘ਚ ਦੇਸ਼ ਭਰ ਵਿਚ ਗੁੱਸਾ ਨਜ਼ਰ ਆਇਆ। ਇਸ ਮਾਮਲੇ ‘ਚ ਸਾਬਕਾ ਪ੍ਰਿੰਸੀਪਲ ਸਵਾਲਾਂ ਦੇ ਘੇਰੇ ‘ਚ ਹਨ। ਇਸ ਮਾਮਲੇ ਸਬੰਧੀ ਸਾਬਕਾ ਪ੍ਰਿੰਸੀਪਲ ਤੋਂ ਲੰਬੀ ਪੁੱਛਗਿੱਛ ਕੀਤੀ ਗਈ।

Leave a Reply

Your email address will not be published. Required fields are marked *