ਸੰਗਰੂਰ- ਸ਼੍ਰੋਮਣੀ ਅਕਾਲੀ ਦਲ ਵੱਲੋਂ ਨਗਰ ਕੌਂਸਲ ਚੋਣਾਂ ਸਬੰਧੀ ਉਮੀਦਵਾਰਾਂ ਦੀ ਸੂਚੀ ਜ਼ਿਲ੍ਹਾ ਪ੍ਰਧਾਨ ਸ. ਤਜਿੰਦਰ ਸਿੰਘ ਸੰਘਰੇੜੀ ਵੱਲੋਂ ਜਾਰੀ ਕੀਤੀ ਗਈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਧੜਿਆਂ ਦਾ ਧਿਆਨ ਰੱਖ ਕੇ ਯੋਗ ਉਮੀਦਵਾਰਾਂ ਦੀ ਚੋਣ, ਕਮੇਟੀ ਵੱਲੋਂ ਸਕ੍ਰੀਨਿੰਗ ਕਰਕੇ ਭੇਜੀ ਗਈ ਸੀ, ਜਿਸ ਨੂੰ ਅੱਜ ਜਾਰੀ ਕੀਤਾ ਗਿਆ।
ਉੱਧਰ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਨੇ ਚੋਣ ਕਮੇਟੀ ਦੀਆਂ ਸਿਫ਼ਾਰਿਸ਼ਾਂ ਅਤੇ ਉਮੀਦਵਾਰਾਂ ਦੀ ਚੋਣ ‘ਤੇ ਪੂਰਨ ਭਰੋਸਾ ਜਿਤਾਇਆ ਹੈ। ਉਨ੍ਹਾਂ ਕਿਹਾ ਕਿ ਇਹ ਚੋਣ ਸੰਗਰੂਰ ਸ਼ਹਿਰ ਦੇ ਨਿਵਾਸੀਆਂ ਦੇ ਹਿੱਤਾਂ ਦੀ ਰਖਵਾਲੀ ਲਈ ਲੜੀ ਜਾਵੇਗੀ, ਸ਼ਹਿਰ ਨਿਵਾਸੀਆਂ ਲਈ ਸਾਡੀ ਇਹ ਜ਼ਿੰਮੇਵਾਰੀ ਹਰ ਰਾਜਨੀਤਕ ਹਿੱਤਾਂ ਤੋਂ ਉਪਰ ਹੈ। ਸ਼੍ਰੋਮਣੀ ਅਕਾਲੀ ਦਲ ਇਹ ਚੋਣਾਂ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਲੋਕਾਂ ਹਿੱਤਾਂ ਅਤੇ ਲੋਕ ਭਾਵਨਾਵਾਂ ਦੀ ਪੂਰਤੀ ਕਰੇਗਾ।
ਉਨ੍ਹਾਂ ਸੰਗਰੂਰ ਸ਼ਹਿਰ ਦੇ ਹਰ ਵੋਟਰ ਨੂੰ ਅਪੀਲ ਕੀਤੀ ਹੈ ਕਿ ਸਾਰੇ ਉਮੀਦਵਾਰਾਂ ਦੀ ਮਦਦ ਕਰਨ ਤਾਂਕਿ ਜੋ ਮੌਜੂਦਾ ਸਮੇਂ ਵਿੱਚ ਸਰਕਾਰ ਨੇ ਪੰਜਾਬ ਦੇ ਹਾਲਾਤ ਬਣਾਏ ਹਨ, ਉਨ੍ਹਾਂ ‘ਤੇ ਨਕੇਲ ਪਾਈ ਜਾ ਸਕੇ। ਇਹ ਸੂਚੀ ਜਾਰੀ ਕਰਨ ਸਮੇਂ ਸ. ਇਕਬਾਲ ਸਿੰਘ ਪੂਨੀਆ, ਚਮਨਦੀਪ ਸਿੰਘ ਮਿਲਖੀ, ਬੀਬੀ ਪਰਮਜੀਤ ਕੌਰ ਵਿਰਕ, ਸ਼ੇਰ ਸਿੰਘ ਬਾਲੇਵਾਲ, ਪਿ੍ੰਸੀਪਲ ਨਰੇਸ਼ ਕੁਮਾਰ, ਜਤਿੰਦਰ ਸਿੰਘ ਵਿੱਕੀ ਜੀ ਵੀ ਨਾਲ ਹਾਜ਼ਰ ਸਨ।