ਦਮਿਸ਼ਕ : ਗਾਜ਼ਾ ਤੇ ਲਿਬਨਾਨ ‘ਚ ਤਬਾਹੀ ਮਚਾਉਣ ਤੋਂ ਬਾਅਦ ਇਜ਼ਰਾਈਲ ਨੇ ਹੁਣ ਸੀਰੀਆ ‘ਚ ਕਹਿਰ ਢਾਹੁਣਾ ਸ਼ੁਰੂ ਕਰ ਦਿੱਤਾ ਹੈ। ਇਜ਼ਰਾਈਲ ਨੇ ਸੀਰੀਆ ‘ਤੇ ਇਤਿਹਾਸ ਦਾ ਸਭ ਤੋਂ ਵੱਡਾ ਹਮਲਾ ਕੀਤਾ ਹੈ। ਬਸ਼ਰ ਅਲ-ਅਸਦ ਦੇ ਦੇਸ਼ ਤੋਂ ਭੱਜਣ ਮਗਰੋਂ ਇਜ਼ਰਾਈਲੀ ਹਵਾਈ ਫ਼ੌਜ ਨੇ ਪੂਰੇ ਸੀਰੀਆ ‘ਚ ਭਿਅੰਕਰ ਬੰਬਾਰੀ ਕੀਤੀ ਹੈ। ਕਰੀਬ 250 ਹਵਾਈ ਹਮਲਿਆਂ ਨੇ ਸੀਰੀਆ ਦੇ ਫੌਜੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਹੈ।
ਇਜ਼ਰਾਈਲ ਦੀ ਪੈਦਲ ਫ਼ੌਜ ਵੀ ਸੀਰੀਆ ਵਿੱਚ ਦਾਖ਼ਲ ਹੋ ਗਈ ਹੈ। ਇਜ਼ਰਾਈਲ ਦੇ ਸੈਨਿਕ ਸੀਰੀਆ ਦੀ ਰਾਜਧਾਨੀ ਦਮਿਸ਼ਕ ਤੋਂ ਕਰੀਬ 25 ਕਿਲੋਮੀਟਰ ਦੂਰ ਦੱਖਣ-ਪੱਛਮੀ ਖੇਤਰ ‘ਚ ਪਹੁੰਚ ਗਏ ਹਨ। ਰਾਇਟਰਜ਼ ਨੇ ਸੀਰੀਆ ਦੇ ਇਕ ਸੁਰੱਖਿਆ ਸੂਤਰ ਦੇ ਹਵਾਲੇ ਨਾਲ