ਮੋਗਾ : ਅੱਜ ਦੇ ਦਲ ਖ਼ਾਸਲਾ ਵੱਲੋਂ ਸੱਦੇ ਇਕੱਠ ਦਾ ਮਨੋਰਥ ਪੰਜਾਬ ਦੇ ਅਹਿਮ ਮੁੱਦਿਆਂ ਤੇ ਵਿਚਾਰ ਕਰਨਾ ਹੈ। ਪਿਛਲੇ 40 ਸਾਲਾਂ ਚ ਸਿੱਖਾਂ ਨੂੰ ਮਾਰਿਆ ਗਿਆ। ਕੇਂਦਰ ਸਰਕਾਰ ਕਿਸਾਨ ਅੰਦੋਲਨ ਤੋਂ ਹਾਰ ਗਿਆ ਇਸ ਕਰਕੇ ਸਿੱਖਾਂ ਨੂੰ ਨਿਸਾਨਾਂ ਬਣਾਇਆ ਗਿਆ। ਇਹ ਵਿਚਾਰ ਦਲ ਖ਼ਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਮੋਗਾ ਵਿਖੇ ਦਲ ਖਾਲਸਾ ਦੀ ਕਨਵੈਨਸਨ ਨੂੰ ਸੰਬੋਧਨ ਕਰਦਿਆਂ ਕੀਤੇ। ਉਨ੍ਹਾਂ ਕਿਹਾ ਦਰਬਾਰ ਸਾਹਿਬ ਤੇ ਵਾਪਰੀ ਘਟਨਾ ਦੇ ਨਤੀਜੇ ਜਰੂਰ ਨਿਕਲਨਗੇ। ਕੰਵਰਪਾਲ ਸਿੰਘ ਨੇ ਖਾੜਕੂ ਨਰਾਇਣ ਸਿੰਘ ਚੌੜਾ ਨੂੰ ਮਿੱਤਰ ਦੱਸਦਿਆਂ ਕਿਹਾ ਕਿ ਇਹ ਏਨਾ ਵੱਡਾ ਫੈਸਲਾ ਕਿਉਂ ਲੈ ਗਏ ਇਸ ਬਾਰੇ ਉਹ ਹੀ ਦੱਸ ਰਹੇ ਹਨ। ਚੌੜਾ ਪਿਉਰ ਪੰਥਕ ਇਨਸਾਨ ਹੈ।
ਉਨ੍ਹਾਂ ਕਿਹਾ ਸਿੱਥੇ ਤੌਰ ਤੇ ਕਿਹਾ ਕਿ ਜਿਹੜੇ ਉਨ੍ਹਾਂ ਬਾਰੇ ਬੋਲ ਰਹੇ ਹਨ, ਇਸ ਬਾਰੇ ਨਰਾਇਣ ਸਿੰਘ ਚੌੜਾ ਸਾਹਮਣੇ ਕਰ ਦਿੱਤੇ ਜਾਣ ਉਹ ਸਭ ਦੱਸ ਦੇਣਗੇ। ਉਨ੍ਹਾਂ ਇਕ ਮਤਾ ਪੜ੍ਹਦਿਆਂ ਕਿਹਾ ਕਿ ਖਾਲਸਿਤਾਨੀ ਸਿੰਘ ਅੱਤਵਾਦੀ ਨਹੀਂ ਹੈ। ਉਨ੍ਹਾਂ ਵਿਦੇਸ਼ੀ ਤੇ ਪੰਜਾਬ ਦੇ ਸਿੱਖਾਂ ਨੂੰ ਇਕ ਦੱਸਿਆ।