ਮਜੀਠੀਆ ਨੇ ਕਿਹਾ- ਸੁੱਖੀ ਰੰਧਾਵਾ ਦਾ ਕਰੀਬੀ ਹੈ ਨਾਰਾਇਣ ਸਿੰਘ ਚੌੜਾ

ਅੰਮ੍ਰਿਤਸਰ : ਦੂਜੇ ਦਿਨ ਦੀ ਧਾਰਮਿਕ ਸਜ਼ਾ ਪੂਰੀ ਕਰਨ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ (Bikram Singh Majithia) ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ (Sukhbir Singh Badal) ‘ਤੇ ਹਮਲਾ ਕੀਤਾ ਗਿਆ ਹੈ, ਉਹ ਗਿਣੀ-ਮਿੱਥੀ ਸਾਜ਼ਿਸ਼ ਹੈ। ਉਨ੍ਹਾਂ ਨੂੰ ਦੱਸਿਆ ਗਿਆ ਕਿ ਬਿਲਕੁਲ ਸਾਹਮਣੇ ਖਲੋਅ ਕੇ 9ਐਮਐਮ ਦੀ ਪਿਸਟਲ ਨਾਲ ਸੁਖਬੀਰ ਬਾਦਲ ‘ਤੇ ਫਾਇਰ ਕੀਤਾ ਗਿਆ ਹੈ। 9ਐਮਐਮ ਖ਼ਤਰਨਾਕ ਪਿਸਟਲ ਮੰਨਿਆ ਜਾਂਦਾ ਹੈ। ਗੁਰੂ ਦੀ ਬਹੁਤ ਵੱਡੀ ਕਿਰਪਾ ਬਖਸ਼ਿਸ਼ ਹੋਈ, ਜਿੰਨਾ ਵੀ ਗੁਰੂ ਸਾਹਿਬ ਦਾ ਸ਼ੁਕਰਾਨਾ ਕਰੀਏ ਉਨ੍ਹਾਂ ਘੱਟ ਹੈ। ਗੁਰੂ ਸਾਹਿਬ ਦੀ ਸੇਵਾ ਹੈ। ਲੋਕ ਜਿਵੇਂ ਮਰਜ਼ੀ ਤਨਖ਼ਾਹ ਨੂੰ ਵੇਖਣ, ਮਗਰ ਅਖੀਰ ‘ਚ ਗੁਰੂ ਘਰ ਦੀ ਸੇਵਾ ਹੀ ਹੈ। ਸ੍ਰੀ ਅਕਾਲ ਤਖਤ ਸਾਹਿਬ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਦਰ ‘ਤੇ ਨਤਮਸਤਕ ਹੋ ਕੇ ਸਿੰਘ ਸਾਹਿਬਾਨ ਦੇ ਹੁਕਮ ਨੂੰ ਸਤ ਬਚਨ ਜਾਣਦਿਆਂ ਜੇ ਕੋਈ ਗੁਰੂ ਦਾ ਸਿੱਖ ਆਪਣੀ ਸੇਵਾ ਨਿਭਾ ਰਿਹਾ ਹੈ। ਤੁਸੀਂ ਮਾਨਸਿਕ ਹਾਲਾਤ ਵੇਖ ਲਓ ਕਿ ਸੁਖਬੀਰ ਸਿੰਘ ਬਾਦਲ ਤਾਂ ਬਹੁਤ ਛੋਟੀ ਜਿਹੀ ਚੀਜ਼ ਆ ਉਸ ਨੇ ਸ੍ਰੀ ਦਰਬਾਰ ਸਾਹਿਬ ‘ਤੇ ਅਟੈਕ ਕੀਤਾ।

ਉਨ੍ਹਾਂ ਕਿਹਾ ਕਿ ਗੋਲ਼ੀ ਕਿੱਥੇ ਚਲਾਈ ਹੈ। ਸ੍ਰੀ ਦਰਬਾਰ ਸਾਹਿਬ ‘ਤੇ ਜਿੱਥੇ ਗੁਰੂ ਨਾਨਕ ਨਾਮ ਲੇਵਾ ਸੰਗਤ ਵੱਡੀ ਗਿਣਤੀ ‘ਚ ਆਉਂਦੀ ਹੈ। ਇਹ ਦੋ ਤਿੰਨ ਸਵਾਲ ਬੜੇ ਸਿੱਧੇ ਖੜ੍ਹੇ ਹੁੰਦੇ ਹਨ, ਉਹ ਬੰਦਾ ਹੈ ਕੌਣ, ਕਹਿ ਰਿਹਾ ਉਹ ਖਾਲਿਸਤਾਨੀ ਹੈ। ਮੈਂ ਉਸ ਨੂੰ ਖਾਲਿਸਤਾਨੀ ਨਹੀਂ ਆਈਐਸਆਈ ਦਾ ਏਜੈਂਟ ਤੇ ਸੁੱਖੀ ਰੰਧਾਵੇ (ਸੁਖਜਿੰਦਰ ਸਿੰਘ ਰੰਧਾਵਾ) ਦਾ ਨੇੜਲਾ, ਕਾਂਗਰਸ ਪਾਰਟੀ ਦਾ ਸੰਬੰਧ ਹੈ। ਮੈਂ ਤੁਹਾਡੇ ਨਾਲ ਫੋਟੋਆਂ ਸਾਂਝੀਆਂ ਕਰ ਸਕਦਾ। ਕੁਝ ਲੋਕ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ। ਮੁੱਖ ਮੰਤਰੀ ਤੋਂ ਆਸ ਕੋਈ ਨਹੀਂ ਮੁੱਖ ਮੰਤਰੀ ਤਾਂ ਸ਼ਰਾਬੀ ਕਬਾਬੀ ਉਹਨੂੰ ਕੀ ਪਤਾ। ਉਨ੍ਹਾਂ ਕਿਹਾ ਕਿ ਡੀਜੀਪੀ ਸਾਹਿਬ ਤੁਸੀਂ ਵਰਦੀ ਦੀ ਜਿੰਮੇਵਾਰੀ ਨਿਭਾਓ ਜੇ ਸ੍ਰੀ ਹਰਿਮੰਦਰ ਸਾਹਿਬ ਦੇ ਹਮਲੇ ਹੋਣ ਲੱਗ ਪਏ, 84 ਤੇ ਅੱਜ ਦਾ ਫਿਰ ਫਰਕ ਕੀ ਰਹਿ ਗਿਆ। ਉਨ੍ਹਾਂ ਕਿਹਾ ਕਿ ਮੈਂ ਧੰਨਵਾਦੀ ਹਾਂ ਉਸ ਸਿਕਿਉਰਟੀ ਅਫਸਰ ਜਸਬੀਰ ਸਿੰਘ ਦਾ ਜਿਸ ਨੇ ਮੌਕੇ ‘ਤੇ ਹਿੰਮਤ ਦਿਖਾਈ,ਜਜ਼ਬਾ ਵਿਖਾਇਆ, ਗੁਰੂ ਨੇ ਉਥੇ ਕਿਰਪਾ ਕੀਤੀ। ਨਹੀਂ ਤਾਂ ਵਾਰ ਤਾਂ ਸਿੱਧਾ ਵੱਜਿਆ ਸੀ ਜੇ ਉਹ ਨਾ ਆਉੰਦਾ, ਆਪਣੀ ਜਾਨ ਤੇ ਖੇਡਦਿਆਂ ਉਸ ਨੇ ਅੱਜ ਸੁਖਬੀਰ ਸਿੰਘ ਬਾਦਲ ਨੂੰ ਤੇ ਹੋਰ ਜਿਹੜੇ ਇਥੇ ਨਤਮਸਤਕ ਹੋਣ ਆਏ ਸ਼ਰਧਾਲੂਆਂ ਨੇ ਉਨ੍ਹਾਂ ਨੂੰ ਬਚਾਇਆ ਹੈ, ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ। ਗੁਰੂ ਨਾਨਕ ਨਾਮ ਲੇਵਾ ਸੰਗਤ ਕੋ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੀ ਪਵਿੱਤਰ ਧਰਤੀ ਤੇ ਜਿੱਥੇ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਵਾਸਤੇ ਸੰਗਤ ਆਉਂਦੀ ਹੈ ਉਸ ਗੁਰੂ ਦੇ ਸਿੱਖ ਦਾ ਉਸ ਅੰਮ੍ਰਿਤਧਾਰੀ ਵੀਰ ਦਾ ਕੋਟਨ ਕੋਟ ਧੰਨਵਾਦ ਕਰਦੇ ਹਾਂ।

Leave a Reply

Your email address will not be published. Required fields are marked *