ਡੇਰਾ ਬਾਬਾ ਨਾਨਕ: ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਵਿੱਚ ਹੋ ਰਹੀ ਜ਼ਿਮਨੀ ਚੋਣ ਦੀਆਂ ਵੋਟਾਂ ਪੈਣੀਆਂ ਸਵੇਰੇ 7 ਵਜੇ ਤੋਂ ਸ਼ੁਰੂ ਹੋ ਗਈਆਂ । ਇਸ ਸਬੰਧੀ ਜਦੋਂ ਵੱਖ-ਵੱਖ ਪਿੰਡਾਂ ਦੇ ਬੂਥਾਂ ਤੋਂ ਇਲਾਵਾ ਪਿੰਡ ਅਰਲੀਭੰਨ ਅਤੇ ਨਿੱਜਰਪੁਰ ਪੋਲਿੰਗ ਸਟੇਸ਼ਨ ਦਾ ਜਾਇਜ਼ਾ ਲਿਆ ਤਾਂ 8 ਵਜੇ ਤੱਕ ਅਰਲੀਭੰਨ ਬੂਥ ਤੇ 68 ਵੋਟਾਂ ਅਤੇ ਨਿੱਜਰ ਪੁਰ ‘ਚ 18 ਦੇ ਕਰੀਬ ਵੋਟਾਂ ਪਈਆਂ ਸਨ ਬੂਥਾਂ ‘ਤੇ ਵੋਟਰਾਂ ਦੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਸਨ। ਇਸ ਤੋਂ ਇਲਾਵਾ ਜਿੱਥੇ ਪੋਲਿੰਗ ਸਟੇਸ਼ਨਾਂ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਪੂਰੀ ਸਖਤੀ ਵਰਤਦਿਆਂ ਹੋਇਆਂ ਬੂਥਾਂ ਤੇ ਮੋਬਾਈਲ ਫੋਨ ਲੈ ਜਾਣ ਦੀ ਪਾਬੰਦੀ ਹੈ ਉਥੇ ਪੋਲਿੰਗ ਸਟੇਸ਼ਨ ਤੇ ਪੁਲਿਸ ਸੁਰੱਖਿਆ ਕਰਮਚਾਰੀ ਕੁਰਸੀ ‘ਤੇ ਬੈਠ ਕੇ ਡਿਊਟੀ ਅਤੇ ਫੋਨ ਕਰਦੇ ਵੇਖੇ ਗਏ।
Dera Baba Nanak Bypolls : ਵੋਟਰਾਂ ‘ਚ ਭਾਰੀ ਉਤਸ਼ਾਹ
