ਪੰਜਾਬ ‘ਚ ਜੰਗ ਦਾ ਮੈਦਾਨ ਬਣਿਆ ਛਿੰਝ ਦਾ ਮੇਲਾ, ਚੱਲੀਆਂ ਠਾਹ-ਠਾਹ ਗੋਲ਼ੀਆਂ

ਜਲੰਧਰ – ਜਲੰਧਰ ਵਿਚ ਆਦਮਪੁਰ ਦੇ ਕੋਲ ਪਤਾਰਾ ਵਿਚ ਛਿੰਝ ਮੇਲੇ ਦੌਰਾਨ ਗੋਲ਼ੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਛਿੰਝ ਮੇਲੇ ਦੌਰਾਨ ਕੁਸ਼ਤੀ ਦੰਗਲ ਵਿਚ ਪ੍ਰਬੰਧਕਾਂ ਦੇ ਇਕ ਸੰਗਠਨ ਨਾਲ ਵਿਵਾਦ ਹੋ ਗਿਆ। ਮਾਮਲਾ ਇੰਨਾ ਵੱਧ ਗਿਆ ਕਿ ਸੰਗਠਨ ਦੇ ਨਾਲ ਆਏ ਕੁਝ ਸ਼ਰਾਰਤੀ ਅਨਸਰਾਂ ਨੇ ਗੋਲ਼ੀਆਂ ਚਲਾ ਦਿੱਤੀਆਂ। ਉਕਤ ਸਾਰੀ ਘਟਨਾ ਪਤਾਰਾ ਥਾਣੇ ਅਧੀਨ ਪੈਂਦੇ ਕੰਗਣੀਵਾਲ ਹੁਸ਼ਿਆਰਪੁਰ ਰੋਡ ‘ਤੇ ਸਥਿਤ ਗੁਰਦੁਆਰਾ ਬਾਬਾ ਧੀਰੋਆਣਾ ਸਾਹਿਬ ਵਿਖੇ ਵਾਪਰੀ। ਪੁਲਸ ਨੇ ਇਸ ਮਾਮਲੇ ਵਿਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਜਿਨ੍ਹਾਂ ਦੀ ਪਛਾਣ ਸੌਦਾਗਰ ਸਿੰਘ ਪੁੱਤਰ ਦੀਦਾਰ ਸਿੰਘ ਵਾਸੀ ਪਿੰਡ ਕੰਗਣੀਵਾਲ ਅਤੇ ਹਰਜੋਤ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਕਪੂਰ ਪਿੰਡ ਦੇ ਰੂਪ ਵਿਚ ਹੋਈ ਹੈ। ਦੋਵਾਂ ਦੇ ਕਬਜ਼ੇ ‘ਚੋਂ ਇਕ ਕਾਰ, ਇਕ 315 ਬੋਰ ਦੀ ਬੰਦੂਕ ਅਤੇ ਇਕ 32 ਬੋਰ ਦਾ ਰਿਵਾਲਵਰ ਬਰਾਮਦ ਕੀਤਾ ਹੈ। ਇਸ ਸਬੰਧੀ ਥਾਣਾ ਪਤਾਰਾ ਨੇ ਐੱਫ਼. ਆਈ. ਆਰ. ਨੰਬਰ 46 ਦਰਜ ਕੀਤੀ ਹੈ। ਪਤਾਰਾ ਪੁਲਸ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਉਨ੍ਹਾਂ ਦਾ ਪੁਲਸ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕਰੇਗੀ। ਥਾਣਾ ਸਦਰ ਦੇ ਇੰਚਾਰਜ ਹਰਦੇਵ ਪ੍ਰੀਤ ਸਿੰਘ ਨੇ ਮਾਮਲਾ ਦਰਜ ਕਰਨ ਦੀ ਪੁਸ਼ਟੀ ਕੀਤੀ ਹੈ।

Leave a Reply

Your email address will not be published. Required fields are marked *