ਮੁਕੇਰੀਆਂ – ਜਲੰਧਰ-ਪਠਾਨਕੋਟ ਮਾਰਗ ਮੁਕੇਰੀਆਂ ਨਜ਼ਦੀਕ ਪੰਗਾਲਾ ਵਿਖੇ ਲਗਾਤਾਰ ਦੂਸਰੇ ਦਿਨ ਵੀ ਕਿਸਾਨਾਂ ਵਲੋਂ ਸੜਕ ‘ਤੇ ਬੈਠ ਕੇ ਧਰਨਾ ਜਾਰੀ ਹੈ। ਬੀਤੀ ਰਾਤ ਵੀ ਕਿਸਾਨ ਸੜਕ ‘ਤੇ ਧਰਨਾ ਲਗਾ ਕੇ ਬੈਠੇ ਰਹੇ। ਕਿਸਾਨਾਂ ਦੀ ਆਖਣਾ ਹੈ ਕਿ ਜਦੋਂ ਤੱਕ ਅਨਾਜ ਮੰਡੀਆਂ ‘ਚੋਂ ਝੋਨਾ ਦੀ ਖਰੀਦ ਨਹੀਂ ਕੀਤੀ ਜਾਂਦੀ ਉਦੋਂ ਤਕ ਧਰਨਾ ਜਾਰੀ ਰਹੇਗਾ।
ਕਿਸਾਨਾਂ ਦੇ ਇਸ ਧਰਨੇ ਕਾਰਨ ਆਵਾਜਾਈ ਬਿਲਕੁਲ ਠੱਪ ਹੈ ਪਰ ਪੁਲਸ ਪ੍ਰਸ਼ਾਸਨ ਨੇ ਆਵਾਜਾਈ ਦੇ ਹੋਰ ਰਸਤਿਆਂ ਰਾਹੀਂ ਗੱਡੀਆਂ ਨੂੰ ਲੰਘਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਧਰਨੇ ਕਾਰਨ ਮੁਕੇਰੀਆਂ ਸ਼ਹਿਰ ਅਤੇ ਆਸ-ਪਾਸ ਦਸੂਹਾ, ਉੱਚੀ ਬਸੀ, ਆਦਿ ਵਿਖੇ ਵੀ ਗੱਡੀਆਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਕਿਸਾਨਾਂ ਦਾ ਇਹ ਧਰਨਾ ਰਾਤ ਭਰ ਵੀ ਜਾਰੀ ਰਿਹਾ।