ਰਿਆਣਾ- ਹਰਿਆਣਾ ਵਿਧਾਨ ਸਭਾ ਚੋਣ ਦਾ ਨਤੀਜਾ ਆ ਚੁੱਕਾ ਹੈ। ਇੱਥੋਂ ਭਾਜਪਾ ਪਾਰਟੀ ਦੇ ਨੇਤਾ ਨਾਇਬ ਸਿੰਘ ਸੈਣੀ ਨੇ ਜਿੱਤ ਦਰਜ ਕਰ ਲਈ ਹੈ। ਲਾਡਲਾ ਵਿਧਾਨ ਸਭਾ ਸੀਟ ਤੋਂ ਨਾਇਬ ਸਿੰਘ ਸੈਣੀ ਨੇ ਜਿੱਤ ਦਰਜ ਕੀਤੀ ਹੈ। ਉੱਥੇ ਹੀ ਕਾਂਗਰਸ ਦੇ ਮੇਵਾ ਸਿੰਘ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਹਰਿਆਣਾ ਵਿਚ ਇਕ ਵਾਰ ਫਿਰ ਭਾਜਪਾ ਸਰਕਾਰ ਬਣਾ ਰਹੀ ਹੈ। ਮੁੱਖ ਮੰਤਰੀ ਸੈਣੀ ਨੇ ਕਾਂਗਰਸ ਉਮੀਦਵਾਰ ਮੇਵਾ ਸਿੰਘ ਨੂੰ ਪਿੱਛੇ ਛੱਡ ਦਿੱਤਾ ਹੈ। ਚੋਣ ਕਮਿਸ਼ਨ ਦੀ ਵੈੱਬਸਾਈਟ ਮੁਤਾਬਕ ਨਾਇਬ ਸਿੰਘ ਸੈਣੀ 69865 (+ 16120) ਵੋਟਾਂ ਜਿੱਤੇ। ਜਦਕਿ ਕਾਂਗਰਸ ਦੇ ਮੇਵਾ ਸਿੰਘ ਨੂੰ 53745 ( -16120) ਵੋਟਾਂ ਮਿਲੀਆਂ।
ਹਰਿਆਣਾ ਚੋਣ ਨਤੀਜੇ: ਨਾਇਬ ਸਿੰਘ ਸੈਣੀ ਨੇ ਲਾਈ ਜਿੱਤ ਦੀ ‘ਹੈਟ੍ਰਿਕ’
