ਅੰਮ੍ਰਿਤਸਰ : ਆਮ ਆਦਮੀ ਪਾਰਟੀ (AAP) ਦੇ ਆਗੂਆਂ ‘ਤੇ ਕੀਤੇ ਮਾਣਹਾਨੀ ਕੇਸ ‘ਚ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ (Bikram Singh Majithia) ਅਦਾਲਤ ‘ਚ ਪੇਸ਼ ਹੋਏ ਜਦਕਿ ਰਾਜਸਭਾ ਮੈਂਬਰ ਸੰਜੇ ਸਿੰਘ (Sanjy Singh) ਅਦਾਲਤ ਨਹੀਂ ਪਹੁੰਚੇ। ਅਦਾਲਤ ‘ਚ ਪੇਸ਼ ਹੋਣ ਤੋਂ ਬਾਅਦ ਸਾਬਕਾ ਮੰਤਰੀ ਨੇ ਕਿਹਾ ਕਿ ਉਹ ਇਸ ਮਾਮਲੇ ‘ਚ ਹਰ ਤਰੀਕ ‘ਤੇ ਆਉਂਦੇ ਹਨ ਤੇ ‘ਆਪ’ ਆਗੂ ਜ਼ਿਆਦਾਤਰ ਨਹੀਂ ਆਉਂਦੇ। ਉਹ ਤਾਂ ਚਾਹੁੰਦੇ ਹਨ ਕਿ ਉਹ ਅਦਾਲਤ ‘ਚ ਨਾ ਆਉਣ ਤੇ ਕਿਸੇ ਨਾ ਕਿਸੇ ਬਹਾਨੇ ਉਨ੍ਹਾਂ ਨੂੰ ਉਨ੍ਹਾਂ ਹੀ ਤਰੀਕਾਂ ਨੂੰ ਹੋਰ ਐਸਆਈਟੀ ਵੱਲੋਂ ਸੰਮਨ ਕਰਵਾ ਦਿੱਤੇ ਜਾਂਦੇ ਹਨ, ਜਦੋਂ ਉਨ੍ਹਾਂ ਦੀ ਇਸੇ ਕੇਸ ਦੀ ਤਾਰੀਕ ਹੁੰਦੀ ਹੈ।
ਸਰਪੰਚਾਂ ਤੇ ਪੰਚਾਂ ਨੂੰ ਵੇਚ ਕੇ ਕਰੋੜਾਂ ਕਮਾ ਰਹੀ Punjab Govt, ਗੈਂਗਸਟਰਾਂ ‘ਤੇ ਵੀ ਖਰਚੇ ਲੱਖਾਂ ਰੁਪਏ; Majithia ਨੇ ਲਾਏ ਦੋਸ਼
