ਗੁਰਦਾਸਪੁਰ- ਪੰਜਾਬ ਵਿੱਚ ਇਸ ਵੇਲੇ ਪੰਚਾਇਤੀ ਚੋਣਾਂ ਕਾਰਨ ਹਰ ਪਿੰਡ ਵਿੱਚ ਸਿਆਸੀ ਮਾਹੌਲ ਗਰਮ ਹੈ। ਅਜਿਹੇ ‘ਚ ਡੇਰਾ ਬਾਬਾ ਨਾਨਕ ਇਲਾਕੇ ਦਾ ਪਿੰਡ ਹਰਦੋਰਵਾਲ ਕਲਾਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜਿਥੇ ਇਸ ਵਾਰ ਚਰਚਾ ਸਰਬ ਸੰਮਤੀ ਦੀ ਨਹੀਂ ਸਗੋਂ ਪਿੰਡ ਦੀ ਸਰਪੰਚੀ ਲਈ ਆਏ 2 ਕਰੋੜ ਦੇ ਆਫ਼ਰ ਦੀ ਹੈ।
ਇਸ ਮਾਮਲੇ ‘ਤੇ ਬੋਲਦਿਆਂ ਵਿਰੋਧੀ ਧੀਰ ਦੇ ਨੇਤਾ ਪ੍ਰਤਾਪ ਬਾਜਵਾ ਨੇ ਵੱਡੇ ਸਵਾਲ ਖੜ੍ਹੇ ਕੀਤੇ ਹਨ।ਉਨ੍ਹਾਂ ਨੇ ਕਿਹਾ ਕਿ ਇਹ ਇਕ ਓਪਨ ਕਰੱਪਸ਼ਨ ਹੈ, ਇਸ ਲੀਡਰ ਨੂੰ ਫੜ ਕੇ ਅੰਦਰ ਕਰਨਾ ਚਾਹੀਦਾ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਦੇਸ਼ ‘ਚ ਬੋਲੀਆਂ ਲਗਾਉਣ ਦਾ ਰਿਵਾਜ਼ ਨਹੀਂ ਹੈ। ਇਹ ਕੋਈ ਮੰਡੀ ਨਹੀਂ ਜਿੱਥੇ ਤੁਸੀਂ ਬੋਲੀਆਂ ਲਗਈਆਂ ਜਾਣ। ਉਨ੍ਹਾਂ ਕਿਹਾ ਵਿਜੀਲੈਂਸ ਨੂੰ ਕਹਿਣਾ ਚਾਹੁੰਦਾ ਹਾਂ ਕਿ ਹੋਰ ਅਧਿਕਾਰੀਆਂ ਨੂੰ ਰਿਸ਼ਵਤ ਲੈਣ ਲਈ ਗ੍ਰਿਫ਼ਤਾਰ ਕੀਤਾ ਜਾਂਦਾ ਹੈ ਤੇ ਜੋ ਇਹ ਓਪਨ 2 ਕਰੋੜ ਰੁਪਏ ਆਫ਼ਰ ਕਰ ਰਿਹਾ ਹੈ ਕੀ ਉਸ ‘ਤੇ ਐਕਸ਼ਨ ਨਹੀਂ ਲੈਣਾ ਚਾਹੀਦਾ। ਇਹ ਸਿੱਧੇ ਤੌਰ ‘ਤੇ ਓਪਨ ਕਰੱਪਸ਼ਨ ਹੈ ਅਤੇ ਵਿਜੀਲੈਂਸ ਇਸ ਮਾਮਲੇ ‘ਤੇ ਨੂੰ ਐਕਸ਼ਨ ਲੈਣਾ ਚਾਹੀਦਾ ਹੈ।
ਜਾਣਕਾਰੀ ਮੁਤਾਬਕ ਪਿੰਡ ਦੇ ਸਾਬਕਾ ਸਰਪੰਚ ਜਸਵਿੰਦਰ ਸਿੰਘ ਬਿੱਲਾ ਤੇ ਆਤਮਾ ਸਿੰਘ ਨੇ ਸਰਪੰਚੀ ਹਾਸਲ ਕਰਨ ਲਈ ਦੋ ਕਰੋੜ ਰੁਪਏ ਦੀ ਬੋਲੀ ਲਗਾ ਦਿੱਤੀ। ਇਸ ਘਟਨਾ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਹਰ ਵਾਰ ਸਰਬ ਸੰਮਤੀ ਨਾਲ ਚੋਣਾਂ ਲਈ ਮਸ਼ਹੂਰ ਪਿੰਡ ਹਰਦੋਰਵਾਲ ਕਲਾਂ ਦੇ ਜੰਝ ਘਰ ‘ਚ ਐਤਵਾਰ ਨੂੰ ਵੀ ਇਸ ਸਬੰਧੀ ਬੈਠਕ ਹੋਈ। ਬੈਠਕ ਦੌਰਾਨ ਸਾਬਕਾ 30 ਸਾਲਾਂ ਤੋਂ ਸਰਬਸੰਮਤੀ ਨਾਲ ਚੁਣੀ ਜਾ ਰਹੀ ਹੈ ਪਿੰਡ ਹਰਦੋਰਵਾਲ ਕਲਾਂ ਦੀ ਪੰਚਾਇਤ, ਸਰਪੰਚ ਜਸਵਿੰਦਰ ਸਿੰਘ ਬਿੱਲਾ ਤੇ ਆਤਮਾ ਸਿੰਘ ਨੇ ਐਲਾਨ ਕੀਤਾ ਜੇ ਪਿੰਡ ਵਾਲੇ ਉਨਾ ‘ਚੋਂ ਕਿਸੇ ਨੂੰ ਸਰਬਸਮੰਤੀ ਨਾਲ ਸਰਪੰਚ ਬਣਾਉਂਦੇ ਹਨ ਤਾਂ ਉਹ ਪਿੰਡ ਦੇ ਵਿਕਾਸ ਲਈ 2 ਕਰੋੜ ਰੁਪਏ ਦੇਣਗੇ। ਇਹ ਵੀ ਜਾਣਕਾਰੀ ਮਿਲੀ ਹੈ ਕਿ ਸਰਪੰਚੀ ਲਈ ਇਹ ਬੋਲੀ 50 ਲੱਖ ਰੁਪਏ ਦੀ ਸ਼ੁਰੂ ਹੋਈ ਸੀ, ਜੋ 2 ਕਰੋੜ ਰੁਪਏ ‘ਤੇ ਜਾ ਰੁਕੀ।