ਰਿਆਸੀ : ਸ਼ਿਵ ਖੋਰੀ ਅੱਤਵਾਦੀ ਹਮਲੇ ਦੇ ਮਾਮਲੇ (shiv khori terrorist attack case) ‘ਚ ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਨੇ ਕਈ ਥਾਵਾਂ ‘ਤੇ ਤੇਜ਼ੀ ਨਾਲ ਛਾਪੇਮਾਰੀ ਕੀਤੀ। ਰਾਜੌਰੀ (rajouri) ਤੇ ਰਿਆਸੀ (reasi) ‘ਚ ਕੁੱਲ ਸੱਤ ਥਾਵਾਂ ‘ਤੇ ਤਲਾਸ਼ੀ ਸ਼ੁਰੂ ਕੀਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਸ਼ਿਵ ਖੋਰੀ ਅੱਤਵਾਦੀ ਹਮਲੇ ਦੇ ਮਾਮਲੇ ਵਿੱਚ ਐਨਆਈਏ ਦੀਆਂ ਕਈ ਟੀਮਾਂ ਅੱਜ ਸਵੇਰ ਤੋਂ ਰਾਜੌਰੀ ਅਤੇ ਰਿਆਸੀ ਜ਼ਿਲ੍ਹਿਆਂ ਵਿੱਚ ਤਲਾਸ਼ੀ ਲੈ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਤਲਾਸ਼ ਜਾਰੀ ਹੈ। 30 ਜੂਨ ਨੂੰ, ਐਨਆਈਏ ਨੇ ਰਾਜੌਰੀ ਵਿੱਚ ਹਾਈਬ੍ਰਿਡ ਅੱਤਵਾਦੀਆਂ ਅਤੇ ਉਨ੍ਹਾਂ ਦੇ ਓਵਰਗਰਾਊਂਡ ਵਰਕਰਾਂ ਨਾਲ ਜੁੜੇ ਪੰਜ ਟਿਕਾਣਿਆਂ ‘ਤੇ ਤਲਾਸ਼ੀ ਵੀ ਲਈ ਸੀ। ਦੱਸ ਦਈਏ ਕਿ ਇਸ ਸਾਲ ਜੂਨ ‘ਚ ਸ਼ਿਵ ਖੋਰੀ ਮੰਦਰ ਤੋਂ ਪਰਤ ਰਹੇ