ਹੁਸ਼ਿਆਰਪੁਰ, 8 ਸਤੰਬਰ (ਦਲਜੀਤ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਪਾਰਟੀ ਸੰਵਿਧਾਨ ਧੋਖਾਧੜੀ ਕੇਸ ਵਿਚ ਅੱਜ ਵਧੀਕ ਸੀ. ਜੇ. ਐਮ. ਦੀ ਅਦਾਲਤ ਵਿਚ ਪੇਸ਼ ਹੋਏ ਅਤੇ ਜ਼ਮਾਨਤ ਲਈ ਬੌਂਡ ਭਰੇ। ਅਦਾਲਤ ਨੇ ਸੁਣਵਾਈ ਲਈ 28 ਸਤੰਬਰ ਨਿਰਧਾਰਿਤ ਕੀਤੀ ਹੈ।
ਪਾਰਟੀ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਵੀ ਉਪਰੋਕਤ ਕੇਸ ਵਿਚ ਹਾਜ਼ਰੀ ਭਰੀ। ਹੁਸ਼ਿਆਰਪੁਰ ਦੇ ਸਮਾਜ ਸੇਵੀ ਬਲਵੰਤ ਸਿੰਘ ਖੇੜਾ ਨੇ ਅਕਾਲੀ ਆਗੂਆਂ ‘ਤੇ ਦੋਹਰਾ ਪਾਰਟੀ ਸੰਵਿਧਾਨ ਰੱਖਣ ਦਾ ਦੋਸ਼ ਲਗਾਉਂਦਿਆਂ ਉਨ੍ਹਾਂ ਖ਼ਿਲਾਫ਼ ਹੇਰਾਫੇਰੀ ਦਾ ਕੇਸ ਦਾਇਰ ਕੀਤਾ ਹੈ।