ਪੰਚਕੂਲਾ: ਹਰਿਆਣਾ ਦੀ ਕਾਲਕਾ ਵਿਧਾਨ ਸਭਾ ਸੀਟ ਤੋਂ ਚੋਣ ਲੜ ਰਹੇ ਕਾਂਗਰਸੀ ਉਮੀਦਵਾਰ ਪ੍ਰਦੀਪ ਚੌਧਰੀ ਦੇ ਕਾਫਲੇ ‘ਤੇ ਕੁਝ ਲੋਕਾਂ ਨੇ ਹਮਲਾ ਕੀਤਾ ਹੈ। ਪ੍ਰਦੀਪ ਚੌਧਰੀ ਆਪਣੇ ਕਾਫਲੇ ਨਾਲ ਰਾਮਪੁਰ ਢੱਡੂ ਜਾ ਰਹੇ ਸਨ। ਉਸ ਦੇ ਨਾਲ ਇਕ ਮਜ਼ਦੂਰ ਗੋਲਡੀ ਮੋਟਰਸਾਈਕਲ ‘ਤੇ ਜਾ ਰਿਹਾ ਸੀ। ਇਸ ਦੌਰਾਨ ਕੁਝ ਗੁੰਡਾ ਅਨਸਰਾਂ ਨੇ ਕਾਫਲੇ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਤਿੰਨ ਗੋਲੀਆਂ ਚਲਾਈਆਂ। ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ ਸਵਾਰ ਗੋਲਡੀ ਦੀ ਛਾਤੀ ‘ਚ ਗੋਲੀ ਲੱਗੀ ਹੈ। ਉਸ ਨੂੰ ਸਿਵਲ ਹਸਪਤਾਲ ਸੈਕਟਰ 6 ਵਿਖੇ ਦਾਖਲ ਕਰਵਾਇਆ ਗਿਆ ਹੈ।
ਕਾਲਕਾ ਤੋਂ ਕਾਂਗਰਸੀ ਉਮੀਦਵਾਰ ਪ੍ਰਦੀਪ ਚੌਧਰੀ ਦੇ ਕਾਫ਼ਲੇ ‘ਤੇ ਫਾਇਰਿੰਗ, ਬਾਈਕ ਸਵਾਰ ਵਰਕਰ ਨੂੰ ਮਾਰੀ ਗੋਲੀ
