ਕੈਨੇਡਾ, ਅਮਰੀਕਾ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ‘ਚ ਜਾਦੂ ਬਿਖੇਰਨ ਤੋਂ ਬਾਅਦ ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਹੁਣ ਭਾਰਤੀ ਫੈਨਜ਼ ਦਾ ਮਨੋਰੰਜਨ ਕਰਨ ਲਈ ਤਿਆਰ ਹਨ। ਦੁਸਾਂਝ ਦੇ ਦਿੱਲੀ ਵਿੱਚ ਹੋਣ ਵਾਲੇ ਕੰਸਰਟ ਲਈ ਪ੍ਰੀ-ਸੇਲ ਦੌਰਾਨ ਟਿਕਟਾਂ ਲਈ ਜ਼ੋਮੈਟੋ ਲਾਈਵ ‘ਤੇ ਪ੍ਰਸ਼ੰਸਕ ਇਕੱਠੇ ਹੋਏ ਹਨ। ਦਿਲ-ਲੁਮਿਨਾਟੀ ਟੂਰ-ਇੰਡੀਆ (Diljit Dosanjh Dil-Luminati Tour) ਦੀ ਪ੍ਰੀ-ਸੇਲ ਮੰਗਲਵਾਰ (10 ਸਤੰਬਰ) ਨੂੰ ਦੁਪਹਿਰ 12 ਵਜੇ ਸ਼ੁਰੂ ਹੋਈ, ਜਿਸ ਵਿੱਚ ਭਾਰੀ ਦਿਲਚਸਪੀ ਦਿਖਾਈ ਗਈ। ‘ਅਰਲੀ ਬਰਡ’ ਦੀਆਂ ਟਿਕਟਾਂ ਸਿਰਫ਼ ਦੋ ਮਿੰਟਾਂ ਵਿੱਚ ਹੀ ਵਿਕ ਗਈਆਂ। ਫੈਨਜ਼ ਦੀ ਇਹ ਭੀੜ ਸਟਾਰ ਦੀ ਪ੍ਰਸਿੱਧੀ ਨੂੰ ਦਰਸਾਉਂਦੀ ਹੈ।
ਦਿਲਜੀਤ ਦੁਸਾਂਝ ਦੇ ਲਈ ਦੀਵਾਨੇ ਹੋਏ ਫੈਨਜ਼, ਸਿਰਫ 2 ਮਿੰਟਾਂ ‘ਚ ਵਿਕੀਆਂ ਕੰਸਰਟ ਦੀਆਂ ਸਾਰੀਆਂ ਟਿਕਟਾਂ
