ਕੋਟਕਪੂਰਾ : ਕੋਟਕਪੂਰਾ ‘ਚ ਇਕ ਘਰ ‘ਚ ਔਰਤ ਵੱਲੋਂ ਸ੍ਰੀ ਗੁਟਕਾ ਸਾਹਿਬ ਨੂੰ ਅਗਨ ਭੇਟ ਕਰ ਕੇ ਬੇਅਦਬੀ ਕਰਨ ਦੀ ਸੂਚਨਾ ਹੈ। ਸੂਚਨਾ ਮਿਲਣ ‘ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ। ਘਰ ‘ਚ ਬਾਬਾ ਵਡਭਾਗ ਸਿੰਘ ਦਾ ਅਸਥਾਨ ਬਣਿਆ ਹੋਇਆ ਸੀ। ਪੁਲਿਸ ਨੇ ਗੁਟਕਾ ਸਾਹਿਬ ਨੂੰ ਆਦਰ-ਸਤਿਕਾਰ ਨਾਲ ਗੁਰਦੁਆਰਾ ਸਾਹਿਬ ਪਹੁੰਚਾਇਆ। ਮੌਕੇ ‘ਤੇ ਪਹੁੰਚੇ ਪੰਥਕ ਆਗੂਆਂ ਨੇ ਪੁਲਿਸ ਦੀ ਕਾਰਵਾਈ ‘ਤੇ ਸੰਤੁਸ਼ਟੀ ਜਤਾਈ।
Kotkapura Beadbi Case : ਕੋਟਕਪੂਰਾ ‘ਚ ਸ੍ਰੀ ਗੁਟਕਾ ਸਾਹਿਬ ਦੀ ਬੇਅਦਬੀ, ਔਰਤ ਨੇ ਘਰ ‘ਚ ਕੀਤਾ ਅਗਨ ਭੇਟ; ਗ੍ਰਿਫ਼ਤਾਰ
