ਜਲੰਧਰ : ਇਨਫੋਰਸਮੈਂਟ ਡਾਇਰੈਕਟੋਰੇਟ (ED) ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ (Bharat Bhushan Ashu) ਦੇ ਕਰੀਬੀ ਏਜੰਟ ਰਾਜਦੀਪ ਨਾਗਰਾ(Rajdeep Nagra) ਨੂੰ ਲੁਧਿਆਣਾ ਨੇੜੇ ਖੰਨਾ ਦੇ ਉਸ ਦੇ ਜੱਦੀ ਪਿੰਡ ਇਕੋਲਾਹੀ ਤੋਂ ਗ੍ਰਿਫਤਾਰ ਕੀਤਾ ਹੈ। ਬੁੱਧਵਾਰ ਤੋਂ ਈਡੀ(ED) ਵੱਲੋਂ ਛਾਪੇਮਾਰੀ(Raid) ਕੀਤੀ ਜਾ ਰਹੀ ਸੀ। ਰਾਜਦੀਪ ਨਾਗਰਾ ਨੂੰ ਈਡੀ ਦਫ਼ਤਰ ਜਲੰਧਰ ਲਿਆਂਦਾ ਗਿਆ ਅਤੇ ਮੈਡੀਕਲ ਜਾਂਚ ਲਈ ਸਿਵਲ ਹਸਪਤਾਲ ਲਿਜਾਇਆ ਗਿਆ। ਇਸਤੋਂ ਬਾਅਦ ਉਸਨੂੰ ਵਿਸ਼ੇਸ਼ ਪੀਐਮਐਲਏ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਰਾਜਦੀਪ ਦਾ ਈਡੀ ਨੂੰ 9 ਸਤੰਬਰ ਤੱਕ ਰਿਮਾਂਡ ਦੇ ਦਿੱਤਾ ਹੈ।
Related Posts
ਪੰਜਾਬ ‘ਚ ਹਾਈਵੇਅ ‘ਤੇ ਦਰਦਨਾਕ ਹਾਦਸਾ, ਰੇਲਿੰਗ ਕ੍ਰਾਸ ਕਰ ਰਹੇ 3 ਮਜ਼ਦੂਰਾਂ ਨੂੰ ਤੇਜ਼ ਰਫ਼ਤਾਰ ਕਾਰ ਨੇ ਦਰੜਿਆ
ਜਲੰਧਰ- ਜਲੰਧਰ-ਅੰਮ੍ਰਿਤਸਰ ਹਾਈਵੇਅ ’ਤੇ ਸੀ. ਜੀ. ਐੱਸ. ਸਕੂਲ ਦੇ ਨੇੜੇ ਪੈਦਲ ਸੜਕ ਕ੍ਰਾਸ ਕਰ ਰਹੇ 3 ਮਜ਼ਦੂਰਾਂ ਵਿਚੋਂ ਇਕ ਦੀ…
ਮੋਗਾ: ਨਕਾਬਪੋਸ਼ ਨੇ ਨਵਵਿਆਹੁਤਾ ਅਗਵਾ ਕੀਤੀ
ਮੋਗਾ, 23 ਫਰਵਰੀ ਸ਼ਹਿਰ ਦੀ ਸਲੱਮ ਬਸਤੀ ਲਾਲ ਸਿੰਘ ਰੋਡ ਕੰਢੇ ਬੈਠੀ ਨਵਵਿਆਹੁਤਾ ਨੂੰ ਅਗਵਾ ਕਰ ਲਿਆ। ਲੋਕਾਂ ਮੁਤਾਬਕ ਵਿਆਹੁਤਾ…
ਪ੍ਰਤਾਪ ਬਾਜਵਾ ਨੇ ਕੇਜਰੀਵਾਲ ਦੀ ਵੀਡੀਓ ਸਾਂਝੀ ਕਰ ਪੰਜਾਬ ਦੇ ਮੁੱਖ ਮੰਤਰੀ ‘ਤੇ ਚੁੱਕੇ ਸਵਾਲ
ਗੁਰਦਾਸਪੁਰ, 10 ਮਈ- ਹਲਕਾ ਕਾਦੀਆਂ ਤੋਂ ਕਾਂਗਰਸ ਦੇ ਵਿਧਾਇਕ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ‘ਚ…