ਚੰਡੀਗੜ੍ਹ : ਅਯੁੱਧਿਆ ‘ਚ ਰਾਮ ਲਲਾ ਦੇ ਦਰਸ਼ਨਾਂ ਨੂੰ ਲੈ ਕੇ ਲੋਕਾਂ ‘ਚ ਕਾਫ਼ੀ ਉਤਸ਼ਾਹ ਹੈ। ਲੋਕਾਂ ਦੇ ਇਸ ਉਤਸ਼ਾਹ ਨੂੰ ਦੇਖਦੇ ਹੋਏ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (ਆਈਆਰਸੀਟੀਸੀ) ਨੇ 8 ਨਵੰਬਰ ਨੂੰ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਅਯੁੱਧਿਆ ਲਈ ਇਕ ਵਿਸ਼ੇਸ਼ ਕੋਚ ਚਲਾਉਣ ਦਾ ਫੈਸਲਾ ਕੀਤਾ ਹੈ। ਆਈਆਰਸੀਟੀਸੀ ਦੇ ਖੇਤਰੀ ਮੈਨੇਜਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਚੰਡੀਗੜ੍ਹ ਤੋਂ ਅਯੁੱਧਿਆ ਜਾਣ ਵਾਲੀ ਰੇਲ ਗੱਡੀ ਨੰਬਰ 12231 ਵਿਚ ਥਰਡ ਏਸੀ ਦੀਆਂ 10 ਸੀਟਾਂ ਅਤੇ ਸਲੀਪਰ ਦੀਆਂ 10 ਸੀਟਾਂ ਸੈਲਾਨੀਆਂ ਲਈ ਰਾਖਵੀਆਂ ਰੱਖੀਆਂ ਗਈਆਂ ਹਨ। ਇਹ ਯਾਤਰਾ 3 ਰਾਤਾਂ ਅਤੇ 4 ਦਿਨਾਂ ਦੀ ਹੋਵੇਗੀ। ਇਸ ਦੇ ਨਾਲ ਹੀ ਆਈਆਰਸੀਟੀਸੀ ਦੇ ਸੈਲਾਨੀਆਂ ਨੂੰ ਲਖਨਊ ਦੇ ਧਾਰਮਿਕ ਸਥਾਨ, ਅਯੁੱਧਿਆ ਦੇ ਰਾਮ ਲਲਾ ਅਤੇ ਹਨੂੰਮਾਨ ਗੜ੍ਹੀ ਮੰਦਰ ਅਤੇ ਸਰਯੂ ਘਾਟ ਲਿਜਾਇਆ ਜਾਵੇਗਾ।
ਅਯੋਧਿਆ ਲਈ ਚੰਡੀਗੜ੍ਹ ਤੋਂ ਚੱਲੇਗਾ 8 ਨਵੰਬਰ ਨੂੰ ਸਪੈਸ਼ਲ ਕੋਚ
