ਭਾਦਸੋਂ : ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇ ਵੱਡਾ ਝਟਕਾ ਲੱਗਾ ਜਦੋਂ ਉਸਦੇ ਭਾਦਸੋਂ ਤੋਂ ਸ਼ਹਿਰੀ ਪ੍ਰਧਾਨ ਸੰਜੀਵ ਸੂਦ ਤੇ ਉਨ੍ਹਾਂ ਦੇ ਮਾਤਾ ਨਿਰਮਲਾ ਰਾਣੀ ਸੂਦ ਸਾਬਕਾ ਕਾਰਜਕਾਰੀ ਪ੍ਰਧਾਨ ਨਗਰ ਪੰਚਾਇਤ ਭਾਦਸੋਂ ਸ੍ਰੋਅਦ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ । ਸੰਜੀਵ ਸੂਦ ਦੇ ਗ੍ਰਹਿ ਵਿਖੇ ਕਰਵਾਏ ਇੱਕ ਪ੍ਰਭਾਵਸ਼ਾਲੀ ਸਮਾਗਮ ਵਿੱਚ ਸ੍ਰੋਅਦ ਦੀ ਟਿਕਟ ਤੇ ਕੌਂਸਲਰ ਚੋਣ ਲੜੇ ਚੰਦ ਸਿੰਘ, ਸੂਬੇਦਾਰ ਜੋਰਾ ਸਿੰਘ, ਪਸ਼ਪਿੰਦਰ ਚਾਵਲਾ ਤੇ ਸੂਦ ਪਰਿਵਾਰ ਦੇ ਸੈਂਕੜੇ ਸਮਰਥਕ ਹਾਜ਼ਰ ਸਨ ਜਿਨ੍ਹਾਂ ਨੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦੀ ਰਹਿਨੁਮਾਈ ਹੇਠ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ।
ਸ਼੍ਰੋਮਣੀ ਅਕਾਲੀ ਦਲ ਨੂੰ ਝਟਕਾ, ਸ਼ਹਿਰੀ ਪ੍ਰਧਾਨ ਸੰਜੀਵ ਸੂਦ ‘ਆਪ’ ’ਚ ਸ਼ਾਮਲ
