ਜਲੰਧਰ – ਪੰਜਾਬ ਵਿਚ ਮੌਸਮ ਨੇ ਅਚਾਨਕ ਹੀ ਆਪਣਾ ਮਿਜਾਜ਼ ਬਦਲ ਲਿਆ ਹੈ। ਪੰਜਾਬ ਦੇ ਕਈ ਸੂਬਿਆਂ ਦੇ ਵਿਚ ਬਾਰਿਸ਼ ਪੈਣੀ ਸ਼ੁਰੂ ਹੋ ਗਈ ਹੈ। ਜਲੰਧਰ ਵਿਖੇ ਬਾਰਿਸ਼ ਪੈਣ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਦਰਅਸਲ ਸਵੇਰ ਤੋਂ ਹੀ ਬੱਦਲ ਛਾਏ ਹੋਏ ਸਨ ਅਤੇ ਦੁਪਹਿਰ ਬਾਅਦ ਜਲੰਧਰ ਵਿਚ ਭਾਰੀ ਬਾਰਿਸ਼ ਹੋਈ। ਤਸਵੀਰਾਂ ਬੱਸ ਸਟੈਂਡ ਤੋਂ ਸਾਹਮਣੇ ਆਈਆਂ ਹਨ, ਜਿੱਥੇ ਭਾਰੀ ਬਾਰਿਸ਼ ਪੈਣ ਨਾਲ ਲੋਕਾਂ ਨੂੰ ਆਉਣ-ਜਾਣ ਵਿਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
ਪੰਜਾਬ ‘ਚ ਬਦਲਿਆ ਮੌਸਮ ਦਾ ਮਿਜਾਜ਼, ਬਾਰਿਸ਼ ਨੇ ਦਿਵਾਈ ਗਰਮੀ ਤੋਂ ਰਾਹਤ, ਜਾਣੋ ਅਗਲੇ ਦਿਨਾਂ ਦਾ ਹਾਲ
