ਪਟਿਆਲਾ : ਪਿੰਡ ਰਿਵਾਸ ਬ੍ਰਾਹਮਣਾ ਵਿਖੇ ਫਾਰਮ ਤੋਂ ਸੂਰ ਚੋਰੀ ਕਰਨ ਦੇ ਇਰਾਦੇ ਨਾਲ ਫਾਰਮ ਮਾਲਕ ਦਾ ਕਤਲ ਕਰਕੇ ਉਸ ਦੀ ਲਾਸ਼ ਭਾਖੜਾ ਨਹਿਰ ’ਚ ਸੁੱਟ ਦਿੱਤੀ ਗਈ। ਇਸ ਮਾਮਲੇ ’ਚ ਪੁਲਿਸ ਨੇ ਪਿਓ ਪੁੱਤ ਸਮੇਤ ਤਿੰਨ ਨੂੰ ਗ੍ਰਿਫਤਾਰ ਕੀਤਾ ਹੈ। ਐੱਸਐੱਸਪੀ ਡਾ. ਨਾਨਕ ਸਿੰਘ ਨੇ ਇਸਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਰਿਵਾਸ ਬ੍ਰਾਹਮਣੇ ਵਿਖੇ ਸੂਰ ਫਾਰਮ ਦੇ ਮਾਲਕ ਕੇਸਰ ਸਿੰਘ ਦੇ ਲਾਪਤਾ ਹੋਣ ਬਾਰੇ ਥਾਣਾ ਪਸਿਆਣਾ ਵਿਖੇ ਸੂਚਨਾ ਦਿੱਤੀ ਗਈ ਸੀ। ਥਾਣਾ ਮੁਖੀ ਕਰਨਬੀਰ ਸਿੰਘ ਸੰਧੂ ਵਲੋਂ ਕੀਤੀ ਗਈ ਜਾਂਚ ’ਚ ਵੱਡੇ ਖੁਲਾਸੇ ਹੋਏ ਹਨ। ਪੁਲਿਸ ਟੀਮ ਨੇ ਪ੍ਰਮੋਦ ਕੁਮਾਰ ਉਰਫ ਧੀਰਾ, ਇਸ ਦਾ ਲੜਕਾ ਹੀਰਾ ਲਾਲ ਵਾਸੀ ਧੀਰੂ ਨਗਰ ਪਟਿਆਲਾ ਤੇ ਧੀਰੇ ਦਾ ਭਾਣਜਾ ਰਾਹੁਲ ਉਰਫ ਗੰਜਾ ਵਾਸੀ ਰਣਜੀਤ ਨਗਰ ਪਟਿਆਲਾ ਨੂੰ ਗ੍ਰਿਫਤਾਰ ਕੀਤਾ ਹੈ।
ਪਟਿਆਲਾ ਪੁਲਿਸ ਨੇ ਸੁਲਝਾਈ ਅੰਨ੍ਹੇ ਕਤਲ ਦੀ ਗੁੱਥੀ, ਸੂਰ ਚੋਰੀ ਕਰਨ ਲਈ ਕੀਤਾ ਕਤਲ,
