ਸੁਨਾਮ , ਅੱਜ ਸਵੇਰੇ ਪਿੰਡ ਖਡਿਆਲ ਅਤੇ ਚੱਠੇ ਨਨਹੇੜਾ ਵਿਚਕਾਰ ਨਹਿਰ ਟੁੱਟਣ ਕਾਰਨ ਸੈਂਕੜੇ ਏਕੜ ਫਸਲ ਪਾਣੀ ਦੀ ਮਾਰ ਹੇਠ ਆ ਗਈ ਹੈ। ਸਵੇਰੇ ਕਰੀਬ ਛੇ ਵਜੇ ਸੁਨਾਮ ਬਰਾਂਚ (ਨੀਲੋਵਾਲ ਨਹਿਰ) ਵਿਚ ਪਾੜ ਪੈ ਗਿਆ, ਜਿਸ ਕਾਰਨ ਖਡਿਆਲ ਅਤੇ ਚੱਠੇ ਨਨਹੇੜਾ ਦਿਆਂ ਪਿੰਡਾਂ ਦੀ ਜ਼ਮੀਨ ਪਾਣੀ ਦੀ ਮਾਰ ਹੇਠ ਆ ਗਈ। ਇਸ ਮੌਕੇ ਲੋਕਾਂ ਨੇ ਦੱਸਿਆ ਕਿ ਪਹਿਲਾਂ ਪਾੜ ਛੋਟਾ ਜਿਹਾ ਸੀ ਪਰ ਹੁਣ ਵੱਧ ਕੇ ਕਰੀਬ 20 ਫੁੱਟ ਤੱਕ ਹੋ ਗਿਆ ਹੈ, ਜਿਸ ਨੂੰ ਸਥਾਨਕ ਲੋਕ ਪੂਰਨ ਦੀ ਕੋਸ਼ਿਸ਼ ਕਰ ਰਹੇ। ਇਸ ਦੌਰਾਨ ਨਹਿਰੀ ਵਿਭਾਗ ਹਰਕਤ ਵਿਚ ਆ ਗਿਆ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਾੜ ਪੂਰਨ ਲਈ ਯਤਨਸ਼ੀਲ ਹੋ ਗਿਆ। ਨਹਿਰੀ ਵਿਭਾਗ ਦੇ ਐੱਸਡੀਓ ਗੁਰਜੀਤ ਸਿੰਘ ਦਿਆਲਪੁਰਾ ਨੇ ਦੱਸਿਆ ਕਿ ਮਿੱਟੀ ਦੇ ਗੱਟਿਆਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਾੜ ਪੂਰਨ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ, ਜੋ ਅੱਜ ਸ਼ਾਮ ਤੱਕ ਮੁਕੰਮਲ ਕਰ ਲਿਆ ਜਾਵੇਗਾ।
Related Posts
ਨਿਊਜ਼ੀਲੈਂਡ ‘ਚ ‘ਚੱਕਰਵਾਤ’ ਨਾਲ ਭਾਰੀ ਤਬਾਹੀ, ਸਰਕਾਰ ਨੇ ਵਧਾਈ ਰਾਸ਼ਟਰੀ ਐਮਰਜੈਂਸੀ ਦੀ ਮਿਆਦ
ਵੈਲਿੰਗਟਨ- ਨਿਊਜ਼ੀਲੈਂਡ ਸਰਕਾਰ ਨੇ ਚੱਕਰਵਾਤ ਗੈਬਰੀਏਲ ਕਾਰਨ ਹੋਈ ਭਿਆਨਕ ਤਬਾਹੀ ਦੇ ਬਾਅਦ 14 ਫਰਵਰੀ ਨੂੰ ਘੋਸ਼ਿਤ ਰਾਸ਼ਟਰੀ ਐਮਰਜੈਂਸੀ ਦੀ ਸਥਿਤੀ…
ਲੁਧਿਆਣਾ ‘ਚ ਵੱਡਾ ਹਾਦਸਾ, ਦੋ ਕੈਂਟਰਾਂ ਵਿਚਕਾਰ ਹੋਈ ਟੱਕਰ ਦੌਰਾਨ ਡਰਾਈਵਰ ਦੀ ਮੌਤ, ਮਸਾਂ ਕੱਢੀ ਫਸੀ ਹੋਈ ਲਾਸ਼
ਲੁਧਿਆਣਾ : ਸ਼ੁੱਕਰਵਾਰ ਸਵੇਰੇ ਸਮਰਾਲਾ ਚੌਕ (Samrala Chowk) ਨੇੜੇ ਵੱਡਾ ਹਾਦਸਾ ਵਾਪਰ ਗਿਆl ਦੋ ਕੈਂਟਰ ਲੁਧਿਆਣਾ ਤੋਂ ਜਲੰਧਰ ਜਾ ਰਹੇ…
ਜਰਮਨੀ ‘ਚ ਦਿਲਜੀਤ ਦੁਸਾਂਝ ਨੇ ਪਦਮ ਵਿਭੂਸ਼ਣ ਰਤਨ ਟਾਟਾ ਨੂੰ ਦਿੱਤੀ ਸ਼ਰਧਾਂਜਲੀ
ਚੰਡੀਗੜ੍ਹ Ratan Tata passed Away: 86 ਸਾਲ ਦੀ ਉਮਰ ਵਿੱਚ ਭਾਰਤੀ ਕਾਰੋਬਾਰੀ ਰਤਨ ਨਵਲ ਟਾਟਾ (Ratan Tata) ਦਾ ਦੇਹਾਂਤ ਹੋ…