ਪਟਿਆਲਾ: ਪਹਾੜੀ ਖੇਤਰਾਂ ਵਿੱਚ ਹਾਲ ਹੀ ਵਿੱਚ ਹੋਈ ਭਾਰੀ ਬਰਸਾਤ ਅਤੇ ਪਟਿਆਲਾ(Patiala) ਜ਼ਿਲ੍ਹੇ ਵਿੱਚੋਂ ਵਹਿਣ ਵਾਲੀਆਂ ਨਦੀਆਂ ਦੇ ਉੱਪਰਲੇ ਹਿੱਸੇ ਨੂੰ ਦੇਖਦਿਆਂ ਡਰੇਨੇਜ ਵਿਭਾਗ (drainage department)ਨੇ ਘੱਗਰ, ਟਾਂਗਰੀ ਅਤੇ ਮਾਰਕੰਡਾ ਨਦੀ ਦੇ ਕਿਨਾਰਿਆਂ ਅਤੇ ਬੰਨ੍ਹਾਂ ਤੋਂ ਦੂਰ ਰਹਿਣ ਲਈ ਅਡਵਾਈਜ਼ਰੀ ਅਤੇ ਚਿਤਾਵਨੀਆਂ ਜਾਰੀ ਕੀਤੀਆਂ ਹਨ।\
ਡਰੇਨੇਜ ਵਿਭਾਗ(drainage department) ਪਟਿਆਲਾ ਦੇ ਐਕਸੀਅਨ ਰਾਜਿੰਦਰ ਘਈ ਨੇ ਦੱਸਿਆ ਕਿ 11 ਅਗਸਤ ਨੂੰ ਸ਼ਾਮ 5 ਵਜੇ ਦੇ ਕਰੀਬ ਇਨ੍ਹਾਂ ਨਦੀਆਂ ਵਿੱਚ ਪਾਣੀ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਹੈ ਪਰ ਕਿਉਂਕਿ ਅਗਲੇ 4-5 ਦਿਨਾਂ ਵਿੱਚ (ਅੱਜ ਐਤਵਾਰ ਤੋਂ) ਪਾਣੀ ਦਾ ਪੱਧਰ ਵੱਧ ਸਕਦਾ ਹੈ , ਇਹ ਐਡਵਾਈਜ਼ਰੀ (Advisory)ਸ਼ੰਭੂ, ਘਨੌਰ, ਰਾਜਪੁਰਾ, ਸਨੌਰ, ਦੇਵੀਗੜ੍ਹ, ਪੱਤਣ, ਸ਼ੁਤਰਾਣਾ ਖੇਤਰਾਂ ਵਿੱਚ ਘੱਗਰ ਦਰਿਆ ਦੇ ਨਾਲ ਲੱਗਦੇ ਖੇਤਰਾਂ ਲਈ ਮਹੱਤਵਪੂਰਨ ਹੈ। ਰਜਿੰਦਰ ਘਈ ਨੇ ਅੱਗੇ ਦੱਸਿਆ ਕਿ ਪਟਿਆਲਾ ਦਾ ਵੱਡਾ ਦਰਿਆ ਇਸ ਸਮੇਂ 1.8 ਫੁੱਟ ਦੇ ਨਿਸ਼ਾਨ ਤੋਂ ਉੱਪਰ ਵਹਿ ਰਿਹਾ ਹੈ ਅਤੇ ਖਤਰੇ ਦਾ ਨਿਸ਼ਾਨ 12 ਫੁੱਟ ਤੋਂ ਉੱਪਰ ਹੈ, ਇਸ ਲਈ ਸ਼ਹਿਰ ਵਾਸੀਆਂ ਨੂੰ ਹੜ੍ਹ ਦਾ ਕੋਈ ਖਤਰਾ ਨਹੀਂ ਹੈ, ਇਸ ਲਈ ਕਿਸੇ ਵੀ ਤਰ੍ਹਾਂ ਦੀ ਅਫਵਾਹ ਨਾ ਫੈਲਾਈ ਜਾਵੇ ਅਤੇ ਨਾ ਹੀ ਘਬਰਾਉਣ।