ਨਡਾਲਾ: ਸੁਭਾਨਪੁਰ ਕਪੂਰਥਲਾ ਰੋਡ ‘ਤੇ ਪਿੰਡ ਬੂਟ ਨਜ਼ਦੀਕ ਅੱਜ ਸਵੇਰੇ ਕੈਂਬਰਿਜ਼ ਸਕੂਲ ਦੀ ਬੱਸ ਅਤੇ ਪ੍ਰਿੰਸ ਦੀ ਬੱਸ ਵਿਚਾਲੇ ਟੱਕਰ ਹੋਣ ਦੀ ਸੂਚਨਾ ਮਿਲੀ ਹੈ। ਇਸ ਹਾਦਸੇ ਵਿੱਚ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਜਦਕਿ ਸਕੂਲ ਬੱਸ ਦਾ ਕੰਡਕਟਰ ਅਤੇ ਕੇਅਰਟੇਕਰ ਜ਼ਖ਼ਮੀ ਹੋ ਗਿਆ ਹੈ।ਇਸ ਦੀ ਪੁਸ਼ਟੀ ਕਰਦਿਆਂ ਬਾਦਸ਼ਾਹਪੁਰ ਚੌਕੀ ਦੇ ਪੁਲੀਸ ਮੁਲਾਜ਼ਮ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਪ੍ਰਿੰਸ ਬੱਸ ਡਰਾਈਵਰ ਮਨਜੀਤ ਸਿੰਘ ਨੂੰ ਕਾਬੂ ਕਰ ਲਿਆ ਗਿਆ ਹੈ। ਮੌਕੇ ‘ਤੇ ਮੌਜੂਦ ਲੋਕਾਂ ਵੱਲੋਂ ਜ਼ਖਮੀ ਕੇਅਰਟੇਕਰ ਅਤੇ ਸਕੂਲ ਬੱਸ ਦੇ ਕੰਡਕਟਰ ਨੂੰ ਜ਼ੇਰੇ ਇਲਾਜ ਲਈ ਸੁਭਾਨਪੁਰ ਦੇ ਐੱਸਜੀਐੱਲ ਹਸਪਤਾਲ ਚ ਦਾਖਲ ਕਰਵਾਇਆ ਗਿਆ ਹੈ।ਅਤੇ ਸਕੂਲ ਬੱਸ ਦਾ ਡਰਾਈਵਰ ਫਰਾਰ ਦੱਸਿਆ ਜਾ ਰਿਹਾ ਹੈ।
ਭਾਨਪੁਰ ਕਪੂਰਥਲਾ ਰੋਡ ‘ਤੇ ਸਕੂਲੀ ਬੱਸ ਤੇ ਪ੍ਰਾਈਵੇਟ ਬੱਸ ਵਿਚਕਾਰ ਟੱਕਰ
