ਚੰਡੀਗੜ੍ਹ, ਜਲੰਧਰ ਜ਼ਿਲ੍ਹੇ ਦੇ ਸੁੱਚੀ ਪਿੰਡ ਨੇੜੇ ਅੱਜ ਵਾਪਰੇ ਸੜਕ ਹਾਦਸੇ ’ਚ ਫੌਜ ਦੇ ਪੰਜ ਜਵਾਨ ਜ਼ਖ਼ਮੀ ਹੋ ਗਏ। ਹਾਦਸਾ ਉਸ ਸਮੇਂ ਵਾਪਰਿਆਂ ਜਦੋਂ ਇਕ ਟਰੱਕ ਨੇ ਉਨ੍ਹਾਂ ਦੇ ਵਾਹਨ ਨੂੰ ਟੱਕਰ ਮਾਰ ਦਿੱਤੀ। ਪੁਲੀਸ ਨੇ ਦੱਸਿਆ ਕਿ ਹਾਦਸੇ ਸਮੇਂ ਫੌਜੀ ਵਾਹਨ ਪੀਏਪੀ ਚੌਕ ਤੋਂ ਪਠਾਨਕੋਟ ਚੌਕ ਵੱਲ ਜਾ ਰਿਹਾ ਸੀ। ਟਰੱਕ ਵੱਲੋਂ ਟੱਕਰ ਮਾਰੇ ਜਾਣ ਮਗਰੋਂ ਫੌਜ ਦਾ ਵਾਹਨ ਹਾਈਵੇਅ ਦੇ ਦੂਜੇ ਪਾਸੇ ਵੱਲ ਜਾ ਕੇ ਪਲਟ ਗਿਆ। ਜ਼ਖ਼ਮੀ ਹੋਏ ਜਵਾਨਾਂ ਨੂੰ ਫੌਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਹਾਦਸੇ ਮਗਰੋਂ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।
ਜਲੰਧਰ: ਸੜਕ ਹਾਦਸੇ ’ਚ ਫੌਜ ਦੇ ਪੰਜ ਜਵਾਨ ਜ਼ਖ਼ਮੀ
