ਸ਼ੀਤਲ ਅੰਗੂਰਾਲ ਕਰਦੇ ਰਹੇ ਇੰਤਜ਼ਾਰ ਪਰ ਮੁੱਖ ਮੰਤਰੀ ਨਹੀਂ ਪੁੱਜੇ, 2 ਵਜੇ ਬਾਬਾ ਜਗਜੀਵਨ ਸਿੰਘ ਚੌਂਕ ‘ਚ ਹੋਣੀ ਸੀ ਬਹਿਸ

ਜਲੰਧਰ : ਜਲੰਧਰ ‘ਚ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਵੱਲੋਂ ‘ਆਪ’ ਆਗੂਆਂ ‘ਤੇ ਮੁੱਖ ਮੰਤਰੀ ਦੇ ਪਰਿਵਾਰ ਦੇ ਨਾਂ ‘ਤੇ ਫਿਰੌਤੀ ਦੇ ਦੋਸ਼ ਲਗਾਉਣ ਅਤੇ ਇਸ ਦੇ ਸਬੂਤ ਮੁੱਖ ਮੰਤਰੀ ਦੇ ਸਾਹਮਣੇ ਜਨਤਕ ਕਰਨ ਦੀ ਚੁਣੌਤੀ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਸ਼ੀਤਲ ਅੰਗੁਰਾਲ ਨੇ ਕਿਹਾ ਸੀ ਕਿ ਉਹ 5 ਜੁਲਾਈ ਨੂੰ ਮੁੱਖ ਮੰਤਰੀ ਨੂੰ ਗਵਾਹੀ ਦੇਣਗੇ।

ਇਸ ਦੇ ਜਵਾਬ ‘ਚ 3 ਜੁਲਾਈ ਨੂੰ ਮੁੱਖ ਮੰਤਰੀ ਨੇ ਕਿਹਾ ਸੀ ਕਿ 5 ਜੁਲਾਈ ਦਾ ਇੰਤਜ਼ਾਰ ਕਿਉਂ ਕਰੋ, ਇਹ ਸਬੂਤ ਅੱਜ ਹੀ ਦੇ ਦਿਓl ਮੁੱਖ ਮੰਤਰੀ ਦੀ ਚੁਣੌਤੀ ਨੂੰ ਸਵੀਕਾਰ ਕਰਦਿਆਂ ਸ਼ੀਤਲ ਅੰਗੁਰਾਲ ਨੇ ਅੱਜ ਦੁਪਹਿਰ 2:00 ਵਜੇ ਜਨਤਕ ਤੌਰ ‘ਤੇ ਸਬੂਤ ਪੇਸ਼ ਕਰਨ ਦੀ ਤਿਆਰੀ ਕੀਤੀ ਸੀ ਅਤੇ ਇਸ ਦੇ ਲਈ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਉਸ ਪ੍ਰੋਗਰਾਮ ‘ਚ ਸ਼ਾਮਲ ਹੋਣ ਦੀ ਚੁਣੌਤੀ ਵੀ ਦਿੱਤੀ ਸੀ । ਅੱਜ ਦੁਪਹਿਰ 2 ਵਜੇ ਬਾਬੂ ਜਗਜੀਵਨ ਚੌਕ ‘ਚ ਬਹਿਸ ਲਈ ਅੰਗੂਰਾਲ ਮੁੱਖ ਮੰਤਰੀ ਦਾ ਇੰਤਜ਼ਾਰ ਕਰਦੇ ਰਹੇ ਅਤੇ ਕਾਫੀ ਇੰਤਜ਼ਾਰ ਕਰਨ ਤੋਂ ਬਾਅਦ ਵੀ ਮੁੱਖ ਮੰਤਰੀ ਨਹੀਂ ਪੁੱਜੇ l ਉਨ੍ਹਾਂ ਆਪਣੇ ਨਾਲ ਮੁੱਖਮੰਤਰੀ ਦੀ ਕੁਰਸੀ ਵੀ ਲਗਾਈ ਸੀ, ਜੋ ਕਿ ਖਾਲੀ ਹੀ ਰਹੀ l

Leave a Reply

Your email address will not be published. Required fields are marked *