ਕਰਨਾਲ, 28 ਅਗਸਤ (ਦਲਜੀਤ ਸਿੰਘ)- ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਮੰਗ ’ਤੇ ਅੜੇ ਕਿਸਾਨਾਂ ਨੇ ਅੱਜ ਯਾਨੀ ਕਿ ਸ਼ਨੀਵਾਰ ਨੂੰ ਭਾਜਪਾ ਪਾਰਟੀ ਦੇ ਆਗੂਆਂ ਦਾ ਵਿਰੋਧ ਕੀਤਾ। ਇਸ ਦਰਮਿਆਨ ਪੁਲਸ ਨੇ ਸੁਰੱਖਿਆ ਦੇ ਮੱਦੇਨਜ਼ਰ ਕਿਸਾਨਾਂ ’ਤੇ ਲਾਠੀਚਾਰਜ ਕੀਤਾ। ਕਰਨਾਲ ਦੇ ਬਸਤਾੜਾ ਟੋਲ ਪਲਾਜ਼ਾ ’ਤੇ ਕਿਸਾਨਾਂ ’ਤੇ ਵਰ੍ਹਾਏ ਗਏ ਲਾਠੀ-ਡੰਡਿਆਂ ਦਾ ਅਸਰ ਪੂਰੇ ਹਰਿਆਣਾ ਵਿਚ ਕਿਸਾਨਾਂ ਵਲੋਂ ਰੋਡ ਜਾਮ ਕਰਨ ’ਤੇ ਵੇਖਣ ਨੂੰ ਮਿਿਲਆ। ਉੱਥੇ ਹੀ ਕਿਸਾਨਾਂ ’ਤੇ ਲਾਠੀਚਾਰਜ ਦਾ ਮੁੱਦਾ ਹੁਣ ਸਿਆਸੀ ਗਲਿਆਰਿਆਂ ਤਕ ਵੀ ਪਹੁੰਚ ਗਿਆ ਹੈ। ਲਾਠੀਚਾਰਜ ਨੂੰ ਲੈ ਕੇ ਵਿਰੋਧੀ ਧਿਰ ਨੇ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਵੀ ਇਸ ’ਤੇ ਆਪਣੀ ਪ੍ਰਤੀਕਿਿਰਆ ਦਿੱਤੀ ਹੈ।ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕਿਸਾਨਾਂ ’ਤੇ ਹੋਏ ਲਾਠੀਚਾਰਜ ਨੂੰ ਲੈ ਕੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਆਖ਼ਰਕਾਰ ਇਸ ’ਚ ਬੇਰਹਿਮੀ ਕਿਸ ਨੇ ਕੀਤੀ ਹੈ? ਜੇਕਰ ਪੁਲਸ ਨੇ ਬੇਰਹਿਮੀ ਕੀਤੀ ਹੈ ਤਾਂ ਪੁਲਸ ਨੂੰ ਸਜ਼ਾ ਦਿੱਤੀ ਜਾਵੇਗੀ ਅਤੇ ਕਿਸਾਨਾਂ ਦੀ ਬੇਰਹਿਮੀ ਹੋਵੇਗੀ ਤਾਂ ਕਿਸਾਨਾਂ ਨੂੰ ਸਜ਼ਾ ਦਿੱਤੀ ਜਾਵੇਗੀ।
ਓਧਰ ਲਾਠੀਚਾਰਜ ਮਾਮਲੇ ਨਾਲ ਜੁੜੇ ਇਕ ਵਾਇਰਲ ਵੀਡੀਓ ’ਚ ਸਬ-ਡਵੀਜਨਲ ਮੈਜਿਸਟ੍ਰੇਟ ਨੇ ਕਿਸਾਨਾਂ ’ਤੇ ਲਾਠੀਆਂ ਵਰ੍ਹਾਉਣ ਦਾ ਆਦੇਸ਼ ਦੇ ਰਹੇ ਹਨ। ਇਸ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਦੀ ਜਾਣਕਾਰੀ ਮਿਲੇਗੀ ਤਾਂ ਜਾਂਚ ਕਰਵਾਈ ਜਾਵੇਗੀ। ਓਧਰ ਕਿਸਾਨਾਂ ’ਤੇ ਹੋਏ ਲਾਠੀਚਾਰਜ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਕਾਂਗਰਸ ਆਗੂ ਰਣਦੀਪ ਸਿੰਘ ਸੁਰਜੇਵਾਲਾ ਅਤੇ ਸਾਬਕਾ ਵਿਧਾਇਕ ਅਭੈ ਚੌਟਾਲਾ ਨੇ ਵੀ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ। ਭੁਪਿੰਦਰ ਸਿੰਘ ਹੁੱਡਾ ਨੇ ਟਵਿੱਟਰ ’ਤੇ ਲਿਿਖਆ ਕਿ ਕਰਨਾਲ ਵਿਚ ਕਿਸਾਨਾਂ ’ਤੇ ਹੋਈ ਲਾਠੀਚਾਰਜ ਨਾ ਸਿਰਫ਼ ਅਲੋਕਤੰਤਰੀ ਹੈ ਸਗੋਂ ਕਿ ਅਣਮਨੁੱਖੀ ਵੀ ਹੈ। ਅਸੀਂ ਇਸ ਦੀ ਨਿੰਦਾ ਕਰਦੇ ਹਾਂ। ਲੋਕਤੰਤਰ ਵਿਚ ਸਾਰਿਆਂ ਨੂੰ ਆਪਣਾ ਵਿਰੋਧ ਦਰਜ ਕਰਨ ਦਾ ਸੰਵਿਧਾਨਕ ਹੱਕ ਹੈ। ਲਾਠੀ-ਗੋਲੀ ਨਾਲ ਸਰਕਾਰ ਨਹੀਂ ਚਲਿਆ ਕਰਦੀ, ਲੋਕਾਂ ਦਾ ਦਿਲ ਜਿੱਤ ਕੇ ਸਰਕਾਰ ਚੱਲਦੀ ਹੈ।