ਜਲੰਧਰ : ਜਲੰਧਰ ‘ਚ ਸਥਿਤ ਸੂਬੇ ਦੇ ਸਭ ਤੋਂ ਵੱਡੇ ਜੀਐਸਟੀ ਦਫਤਰ (GST Office) ਦੀ ਪੰਜਵੀਂ ਮੰਜ਼ਿਲ ‘ਤੇ ਬੁੱਧਵਾਰ ਸਵੇਰੇ 11 ਵਜੇ ਦੇ ਕਰੀਬ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਫਿਲਹਾਲ ਸਪੱਸ਼ਟ ਨਹੀਂ ਹੋ ਸਕਿਆ ਹੈ, ਕਰੀਬ 2 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ। ਜੀਐਸਟੀ ਭਵਨ ਵਿੱਚ ਅੱਗ ਲੱਗਣ ਕਾਰਨ ਪੂਰੇ ਪੰਜਾਬ ਦਾ ਵੱਡੀ ਮਾਤਰਾ ਵਿੱਚ ਰਿਕਾਰਡ ਸੜ ਕੇ ਸੁਆਹ ਹੋ ਗਿਆ ਹੈ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਇਸ ਘਟਨਾ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।
ਸੂਬੇ ਦੇ ਸਭ ਤੋਂ ਵੱਡੇ GST ਦਫਤਰ ਦੀ 5ਵੀਂ ਮੰਜ਼ਿਲ ‘ਚ ਲੱਗੀ ਅੱਗ, ਕਾਫੀ ਰਿਕਾਰਡ ਸੜ ਕੇ ਸੁਆਹ
