ਫ਼ਰੀਦਕੋਟ, ਪੰਜਾਬ ਵਿੱਚ ਅੱਜ ਲੋਕ ਸਭਾ ਚੋਣਾਂ ਲਈ ਵੋਟਾਂ ਪੈ ਰਹੀਆਂ ਹਨ। ਇਥੇ ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਆਪਣੇ ਪਰਿਵਾਰ ਸਮੇਤ ਸਭ ਤੋਂ ਪਹਿਲਾਂ ਵੋਟ ਪਾਈ। ਚੋਣ ਅਮਲੇ ਨੇ ਸਖ਼ਤ ਗਰਮੀ ਦੇ ਮੱਦੇਨਜ਼ਰ ਵੋਟਰਾਂ ਵਾਸਤੇ ਕੂਲਰ ਪੱਖੇ ਅਤੇ ਟੈਂਟ ਦਾ ਪ੍ਰਬੰਧ ਕੀਤਾ ਹੋਇਆ ਹੈ ਪਰ ਦਿਨ ਚੜ੍ਹਦਿਆਂ ਅੱਜ ਹੋਈ ਹਲਕੀ ਬਾਰਸ਼ ਅਤੇ ਤੇਜ਼ ਹਨੇਰੀ ਨੇ ਗਰਮੀ ਤੋਂ ਤਾਂ ਰਾਹਤ ਦਿੱਤੀ ਪਰ ਪੋਲਿੰਗ ਬੂਥਾਂ ਦੇ ਆਸ ਪਾਸ ਲੱਗੇ ਟੈਂਟ ਪੁੱਟੇ ਗਏ।
ਫ਼ਰੀਦਕੋਟ: ਮੀਂਹ ਨਾਲ ਵੋਟਰਾਂ ਨੂੰ ਗਰਮੀ ਤੋਂ ਰਾਹਤ ਪਰ ਹਨੇਰੀ ਨੇ ਟੈਂਟ ਪੁੱਟੇ
