ਗਿੱਦੜਬਾਹਾ : ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਫਰੀਦਕੋਟ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਦੇ ਹੱਕ ’ਚ ਰੋਡ ਸ਼ੋਅ ਕੀਤਾ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕਰਮਜੀਤ ਅਨਮੋਲ ਆਪਣੇ ਪਿੰਡੇ ’ਤੇ ਗਰੀਬੀ ਹੰਢਾ ਕੇ ਆਇਆ ਹੈ ਅਤੇ ਤੁਸੀਂ ਵੀ ਅਜਿਹੇ ਬੰਦੇ ਚੁਣ ਕੇ ਭੇਜੋ ਜਿਨ੍ਹਾਂ ਨੂੰ ਤੁਹਾਡੇ ਸੁੱਖ-ਦੁੱਖ ਦਾ ਪਤਾ ਹੋਵੇ ਤੇ ਆਪਾਂ ਰਾਜਿਆਂ, ਰਜਵਾੜਿਆਂ ਅਤੇ ਕਾਕਿਆਂ ਤੋਂ ਕੀ ਲੈਣਾ ਹੈ, ਇਨ੍ਹਾਂ ਨੂੰ ਕੁਝ ਨਹੀਂ ਪਤਾ ਅਤੇ ਇਨ੍ਹਾਂ ਨੇ ਲੋਕਾਂ ਨੂੰ ਬਹੁਤ ਲੁੱਟ ਲਿਆ ਹੈ। ਹੁਣ ਆਪਣੇ ਧੀਆਂ ਪੁੱਤਾਂ ਅਤੇ ਭੈਣ ਭਰਾਵਾਂ ਨੂੰ ਚੁਣ ਕੇ ਸੰਸਦ ਵਿਚ ਭੇਜੋ, ਤਾਂ ਜੋ ਉਹ ਤੁਹਾਡੀ ਆਪਣੀ ਆਵਾਜ਼ ਪਾਰਲੀਮੈਂਟ ਵਿਚ ਉਠਾ ਸਕਣ।
ਰਾਜਿਆਂ, ਰਜਵਾੜਿਆਂ ਤੇ ਕਾਕਿਆਂ ਨੂੰ ਨਹੀਂ ਸਗੋਂ ਆਪਣੇ ਧੀਆਂ-ਪੁੱਤਾਂ ਤੇ ਭੈਣ-ਭਰਾਵਾਂ ਨੂੰ ਚੁਣੋ : ਮਾਨ
