ਬਟਾਲਾ: ਲੋਕ ਸਭਾ ਚੋਣਾਂ ਤੋਂ ਪਹਿਲਾਂ ਸ਼ਨਿਚਰਵਾਰ ਸਵੇਰੇ ਬਟਾਲਾ ਦੇ ਵੱਡੇ ਕਾਂਗਰਸੀਆਂ ਦੇ ਘਰਾਂ ‘ਚ ਛਾਪੇਮਾਰੀ ਹੋਈ ਹੈ। ਤੜਕਸਾਰ ਹੋਈ ਰੇਡ ਦੇ ਨਾਲ ਕਾਂਗਰਸੀਆਂ ਅੰਦਰ ਤਰਥੱਲੀ ਮੱਚ ਗਈ ਹੈ।ਇਹ ਛਾਪੇਮਾਰੀ ਈਡੀ ਦੀ ਦੱਸੀ ਜਾ ਰਹੀ ਹੈ ਹਾਲਾਂਕਿ ਇਸ ਸਬੰਧੀ ਕਿਸੇ ਵੀ ਪੁਲਿਸ ਅਧਿਕਾਰੀ ਨੇ ਕੋਈ ਵੀ ਪੁਸ਼ਟੀ ਨਹੀਂ ਕੀਤੀ ਹੈ। ਮੁੱਢਲੀ ਜਾਣਕਾਰੀ ਅਨੁਸਾਰ ਨਗਰ ਨਿਗਮ ਬਟਾਲਾ ਦੇ ਮੇਅਰ ਸੁਖਦੀਪ ਸਿੰਘ ਸੁੱਖ ਤੇਜਾ, ਉੱਘੇ ਕਾਰੋਬਾਰੀ ਰਜਿੰਦਰ ਕੁਮਾਰ ਪੱਪੂ ਜੈਤੀਪੁਰੀਆ ਅਤੇ ਪੱਪੂ ਜੈਤੀਪੁਰੀਆ ਦੇ ਮੈਨੇਜਰ ਗੋਪੀ ਉੱਪਲ ਦੇ ਘਰ ਰੇਡ ਅਜੇ ਵੀ ਜਾਰੀ ਹੈ। ਛਾਪੇਮਾਰੀ ਦੇ ਅਜੇ ਵੇਰਵੇ ਪ੍ਰਾਪਤ ਨਹੀਂ ਹੋਏ ਅਤੇ ਤਲਾਸ਼ੀ ਅਭਿਆਨ ਅਜੇ ਜਾਰੀ ਹੈ।।
Raid: ਬਟਾਲਾ ‘ਚ ਮੇਅਰ ਸੁੱਖ ਤੇਜਾ ਅਤੇ ਪੱਪੂ ਜੈਤੀਪੁਰੀਆ ਦੇ ਘਰ ਛਾਪੇਮਾਰੀ, ਮਚੀ ਤਰਥੱਲੀ
