ਤਲਵੰਡੀ ਸਾਬੋ: ਨੇੜਲੇ ਪਿੰਡ ਭਾਗੀ ਬਾਂਦਰ ਵਿਖੇ ਚੋਣ ਪ੍ਰਚਾਰ ਕਰਨ ਪੁੱਜੇ ਲੋਕ ਸਭਾ ਹਲਕਾ ਬਠਿੰਡਾ ਦੇ ਉਮੀਦਵਾਰ ਪਰਮਪਾਲ ਕੌਰ ਦਾ ਕਿਸਾਨਾਂ ਵਲੋਂ ਵਿਰੋਧ ਕੀਤਾ ਗਿਆ। ਪਰਮਪਾਲ ਕੌਰ ਨੇ ਤਲਵੰਡੀ ਸਾਬੋ ਹਲਕਾ ਦੇ ਪਿੰਡ ਬੰਗੀ ਨਿਹਾਲ ਸਿੰਘ ਵਾਲਾ ਮੰਗੀ ਨਿਹਾਲ ਸਿੰਘ ਵਾਲਾ, ਭਾਗੀ ਬਾਂਦਰ ਅਤੇ ਨੱਤ ਵਿਖੇ ਪੁੱਜੇ ਸਨ। ਜਿਸ ਦੀ ਭਿਣਕ ਪੈਂਦਿਆਂ ਹੀ ਭਾਰਤੀ ਕਿਸਾਨ ਯੂਨੀਅਨ ਡਕਾਉਂਦਾ ਦੇ ਵਰਕਰ ਇਕੱਠੇ ਹੋਣੇ ਸ਼ੁਰੂ ਹੋ ਗਏ। ਜਿਨ੍ਹਾਂ ਵਲੋਂ ਪਿੰਡ ਭਾਗੀਬਾਂਦਰ ਵਿਖੇ ਭਾਜਪਾ ਦੇ ਚੋਣ ਮੀਟਿੰਗ ਸਥਾਨ ਉਪਰ ਪਹੁੰਚ ਕੇ ਵਿਰੋਧ ਕਰਨ ਦੀ ਕੋਸਿਸ਼ ਕੀਤੀ ਗਈ ਪਰ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਨੇ ਕਿਸਾਨਾਂ ਨੂੰ ਸਮਾਗਮ ਵਾਲੀ ਜਗ੍ਹਾ ਤੋਂ ਦੂਰ ਹੀ ਰੋਕ ਲਿਆ। ਕਿਸਾਨਾਂ ਵਲੋਂ ਭਾਜਪਾ ਅਤੇ ਪਰਮਪਾਲ ਕੌਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।
ਬਠਿੰਡਾ ਤੋਂ ਭਾਜਪਾ ਉਮੀਦਵਾਰ ਪਰਮਪਾਲ ਕੌਰ ਦਾ ਕਿਸਾਨਾਂ ਨੇ ਕੀਤਾ ਵਿਰੋਧ, ਕੀਤੀ ਜ਼ੋਰਦਾਰ ਨਾਅਰੇਬਾਜ਼ੀ
