ਕਿਸਾਨ ਯੂਨੀਅਨ ਤੇ ਵਪਾਰੀ ਹੋਏ ਆਹਮੋ-ਸਾਹਮਣੇ, ਵਰ੍ਹੀਆਂ ਡਾਂਗਾਂ, ਕਿਸਾਨਾਂ ਦੇ ਧਰਨੇ ਦੇ ਬਰਾਬਰ ਵਪਾਰੀਆਂ ਨੇ ਵੀ ਕੀਤੀ ਸੜਕ ਜਾਮ

ਬਰਨਾਲਾ : ਕੁਝ ਦਿਨ ਪਹਿਲਾਂ ਵਿਦੇਸ਼ ਭੇਜਣ ਲਈ ਬਰਨਾਲਾ ਸ਼ਹਿਰ ਦੇ ਇੱਕ ਇਮੀਗੇ੍ਰਸ਼ਨ ਸੈਂਟਰ ਵਾਲੇ ਵੱਲੋਂ ਕਥਿਤ ਤੌਰ ’ਤੇ 22 ਲੱਖ ਰੁਪਏ ਦੀ ਠੱਗੀ ਮਾਰਨ ਦੇ ਗੰਭੀਰ ਦੋਸ਼ਾਂ ਤੋਂ ਸ਼ੁਰੂ ਹੋਇਆ ਝਗੜਾ ਸੋਮਵਾਰ ਨੂੰ ਕਿਸਾਨ ਯੂਨੀਅਨ ਬਨਾਮ ਵਪਾਰੀਆਂ ਦੇ ਟਕਰਾਅ ’ਚ ਬਦਲ ਗਿਆ। ਜਿਓਂ ਹੀ ਸੋਮਵਾਰ ਤੜਕਸਾਰ ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਬੂਟਾ ਸਿੰਘ ਬੁਰਜ ਗਿੱਲ) ਦੇ ਆਗੂਆਂ ਨੇ ਮੈਂਬਰਾਂ ਨੂੰ ਨਾਲ ਲੈ ਕੇ ਜੌੜੇ ਪੰਪਾਂ ਨੇੜੇ ਇਕ ਟਾਇਰ ਵਾਲਿਆਂ ਦੀ ਦੁਕਾਨ ਦੇ ਬਾਹਰ ਰੋਸ ਧਰਨਾ ਸ਼ੁਰੂ ਕੀਤਾ ਤਾਂ ਵਪਾਰ ਮੰਡਲ ਦੇ ਪ੍ਰਧਾਨ ਅਨਿਲ ਬਾਂਸਲ ਨਾਣਾ ਦੀ ਅਗਵਾਈ ’ਚ ਵਪਾਰੀਆਂ ਨੇ ਰੋਸ ਵਜੋਂ ਜੋੜੇ ਪੈਟਰੋਲ ਪੰਪਾਂ ਦੇ ਨੇੜੇ ਰੇਲਵੇ ਸਟੇਸ਼ਨ ਰੋਡ ’ਤੇ ਟਾਇਰ ਸੁੱਟ ਕੇ ਸੜਕ ਜਾਮ ਕਰ ਦਿੱਤੀ। ਦੇਖਦਿਆਂ ਹੀ ਦੇਖਦਿਆਂ ਦੋਵਾਂ ਧਿਰਾਂ ਦੇ ਸਮਰਥਕ ਉੱਥੇ ਇਕੱਠੇ ਹੋਣਾ ਸ਼ੁਰੂ ਹੋ ਗਏ। ਦੋਵੇਂ ਧਿਰਾਂ ਨੇ ਇਕ-ਦੂਜੇ ਖ਼ਿਲਾਫ਼ ਜੰਮਕੇ ਨਾਅਰੇਬਾਜੀ ਕੀਤੀ ਤੇ ਡਾਂਗਾਂ ਵੀ ਵਰ੍ਹੀਆਂ, ਪਰ ਸਪੈਸ਼ਨ ਸੈੱਲ ਬਰਨਾਲਾ ਦੇ ਇੰਚਾਰਜ਼ ਇੰਸਪੈਕਟਰ ਬਲਜੀਤ ਸਿੰਘ ਨੇ ਬੜੀ ਸੂਝਬੂਝ ਨਾਲ ਸਥਿਤੀ ’ਤੇ ਕਾਬੂ ਪਾਇਆ ਤੇ ਦੋਵੇਂ ਧਿਰਾਂ ਨੂੰ ਸ਼ਾਂਤ ਕਰਵਾਇਆ।

Leave a Reply

Your email address will not be published. Required fields are marked *