ਮੁਹਾਲੀ : ਪਿੰਡ ਚੰਦੋਂ ਖਰੜ ‘ਚ ਨੌਜਵਾਨ ਦੀ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ 26 ਸਾਲਾ ਬਾਊਂਸਰ ਮੁਨੀਸ਼ ਕੁਮਾਰ ਪਿੰਡ ਤਿਊੜ ਵਜੋਂ ਹੋਈ ਹੈ। ਪਤਾ ਚੱਲਿਆ ਹੈ ਕਿ ਹਮਲਾਵਰ ਕਾਰ ‘ਤੇ ਸਵਾਰ ਸਨ ਜਿਨ੍ਹਾਂ ਨੇ ਕਰੀਬ 1 ਵਜੇ ਇਸ ‘ਤੇ ਗੋਲ਼ੀਬਾਰੀ ਕਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮੁਹਾਲੀ ’ਚ 26 ਸਾਲਾ ਬਾਊਂਸਰ ਦੀ ਗੋਲ਼ੀਆਂ ਮਾਰ ਕੇ ਹੱਤਿਆ, ਕਾਰ ‘ਚ ਆਏ ਸੀ ਹਮਲਾਵਰ
