ਮੁੰਬਈ : ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੇ ਘਰ ਫਾਈਰਿੰਗ ਮਾਮਲੇ ਵਿਚ ਵੱਡੀ ਖ਼ਬਰ ਸਾਹਮਣੇ ਆਈ ਹੈ। ਮੁੰਬਈ ਕ੍ਰਾਈਮ ਬ੍ਰਾਂਚ ਨੇ ਮੰਗਲਵਾਰ ਨੂੰ ਇਸ ਮਾਮਲੇ ਦੇ 5ਵੇਂ ਦੋਸ਼ੀ ਨੂੰ ਰਾਜਸਥਾਨ ਤੋਂ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦਾ ਨਾਂ ਮੁਹੰਮਦ ਚੌਧਰੀ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਚੌਧਰੀ ਨੇ ਦੋ ਸ਼ੂਟਰਾਂ ਸਾਗਰ ਪਾਲ ਤੇ ਵਿੱਕੀ ਗੁਪਤਾ ਦੀ ਪੈਸੇ ਦੇਣ ਅਤੇ ਰੇਕੀ ਕਰਨ ਵਿਚ ਮਦਦ ਕੀਤੀ ਸੀ।
ਰਾਜਸਥਾਨ ਤੋਂ ਫੜਿਆ ਗਿਆ 5ਵਾਂ ਮੁਲਜ਼ਮ, ਸ਼ੂਟਰਾਂ ਨੂੰ ਪੈਸੇ ਦੇਣ ਤੇ ਰੇਕੀ ਕਰਨ ‘ਚ ਕੀਤੀ ਸੀ ਮਦਦ; ਹਿਰਾਸਤ ਦੀ ਮੰਗ
