ਨਵੀਂ ਦਿੱਲੀ, ਏ.ਐਨ.ਆਈ: ਕਾਂਗਰਸ ਨੇਤਾ ਰਾਹੁਲ ਗਾਂਧੀ ਰਾਏਬਰੇਲੀ ਤੋਂ ਲੋਕ ਸਭਾ ਚੋਣ ਲੜਨਗੇ। ਪਾਰਟੀ ਨੇ ਨਾਮਜ਼ਦਗੀ ਭਰਨ ਦੇ ਆਖਰੀ ਦਿਨ ਸ਼ੁੱਕਰਵਾਰ ਨੂੰ ਇਸ ਸੀਟ ਲਈ ਉਨ੍ਹਾਂ ਦੀ ਉਮੀਦਵਾਰੀ ਦਾ ਐਲਾਨ ਕਰ ਦਿੱਤਾ ਹੈ। ਕਾਂਗਰਸ ਨੇ ਅਮੇਠੀ ਤੋਂ ਕੇਐਲ ਸ਼ਰਮਾ ਨੂੰ ਲੋਕ ਸਭਾ ਚੋਣ ਟਿਕਟ ਦਿੱਤੀ ਹੈ। ਰਾਹੁਲ ਗਾਂਧੀ 2019 ਦੀਆਂ ਆਮ ਚੋਣਾਂ ਵਿੱਚ ਇਹ ਸੀਟ ਭਾਜਪਾ ਆਗੂ ਸਮ੍ਰਿਤੀ ਇਰਾਨੀ ਤੋਂ ਹਾਰ ਗਏ ਸਨ।
ਪ੍ਰਿਅੰਕਾ ਗਾਂਧੀ ਨਹੀਂ ਲੜਨਗੇ ਚੋਣ, ਰਾਏਬਰੇਲੀ ਤੋਂ ਰਾਹੁਲ ਗਾਂਧੀ ਤੇ ਅਮੇਠੀ ਤੋਂ ਕੇਐਲ ਸ਼ਰਮਾ ਲੜਨਗੇ ਚੋਣ
