ਨਵੀਂ ਦਿੱਲੀ : ਦਿੱਲੀ ਸ਼ਰਾਬ ਘੁਟਾਲੇ ਦੇ ਮਨੀ ਲਾਂਡਰਿੰਗ ਮਾਮਲੇ ਵਿੱਚ ਫਸੇ ਮੁੱਖ ਮੰਤਰੀ ਕੇਜਰੀਵਾਲ ਨੇ ਅੱਜ ਸੁਪਰੀਮ ਕੋਰਟ ਵਿੱਚ ਆਪਣਾ ਜਵਾਬ ਦਾਖ਼ਲ ਕਰ ਦਿੱਤਾ ਹੈ। ਉਸ ਨੇ ਈਡੀ ਦੇ ਦੋਸ਼ਾਂ ‘ਤੇ ਆਪਣਾ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਈਡੀ ਦੇ ਚਾਰੇ ਗਵਾਹ ਭਾਜਪਾ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਹਵਾਲਾ ਏਜੰਟ ਤੋਂ ਗੁਜਰਾਤੀ ਵਿੱਚ ਲਿਖੀ ਇੱਕ ਡਾਇਰੀ ਮਿਲੀ ਹੈ, ਜਿਸ ਨੂੰ ਭਾਜਪਾ ਨੇ ਆਪਣੇ ਸਬੂਤ ਵਜੋਂ ਪੇਸ਼ ਕੀਤਾ ਹੈ।
‘ਈਡੀ ਦੇ ਚਾਰੇ ਗਵਾਹ ਭਾਜਪਾ ਨਾਲ ਸਬੰਧਤ’, ਕੇਜਰੀਵਾਲ ਨੇ SC ‘ਚ ਦਿੱਤਾ ਜਵਾਬ; ਗੁਜਰਾਤੀ ‘ਚ ਲਿਖੀ ਡਾਇਰੀ ਦਾ ਕੀਤਾ ਜ਼ਿਕਰ
