ਕਾਂਗਰਸ ਨੇ ਹਰਿਆਣਾ ਦੀਆਂ ਅੱਠ ਲੋਕ ਸਭਾ ਸੀਟਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿੱਚ ਸਾਬਕਾ ਕੇਂਦਰੀ ਮੰਤਰੀ ਕੁਮਾਰੀ ਸ਼ੈਲਜਾ ਅਤੇ ਰਾਜ ਸਭਾ ਮੈਂਬਰ ਦੀਪੇਂਦਰ ਹੁੱਡਾ ਦੇ ਨਾਂ ਪ੍ਰਮੁੱਖ ਹਨ।
ਸ਼ੈਲਜਾ ਨੂੰ ਸਿਰਸਾ ਅਤੇ ਦੀਪੇਂਦਰ ਹੁੱਡਾ ਨੂੰ ਰੋਹਤਕ ਤੋਂ ਉਮੀਦਵਾਰ ਬਣਾਇਆ ਗਿਆ ਹੈ। ਪਾਰਟੀ ਵੱਲੋਂ ਜਾਰੀ ਉਮੀਦਵਾਰਾਂ ਦੀ ਸੂਚੀ ਅਨੁਸਾਰ ਇਸ ਨੇ ਕਰਨਾਲ ਲੋਕ ਸਭਾ ਹਲਕੇ ਤੋਂ ਹਰਿਆਣਾ ਪ੍ਰਦੇਸ਼ ਯੂਥ ਕਾਂਗਰਸ ਦੇ ਪ੍ਰਧਾਨ ਦਿਵਯਾਂਸ਼ੂ ਬੁੱਧੀਰਾਜਾ ਨੂੰ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਖਿਲਾਫ ਮੈਦਾਨ ਵਿੱਚ ਉਤਾਰਿਆ ਹੈ।
ਅੰਬਾਲਾ-ਵਰੁਣ ਚੌਧਰੀ
ਸਿਰਸਾ-ਕੁਮਾਰੀ ਸ਼ੈਲਜਾ
ਹਿਸਾਰ- ਜੈ ਪ੍ਰਕਾਸ਼
ਕਰਨਾਲ-ਦਿਵਯਾਂਸ਼ੂ ਬੁੱਧੀਰਾਜਾ
ਸੋਨੀਪਤ-ਸਤਪਾਲ ਬ੍ਰਹਮਚਾਰੀ
ਰੋਹਤਕ-ਦੀਪੇਂਦਰ ਹੁੱਡਾ
ਭਿਵਾਨੀ-ਮਹੇਂਦਰਗੜ੍ਹ-ਰਾਓ ਦਾਨ ਸਿੰਘ
ਫਰੀਦਾਬਾਦ-ਮਹੇਂਦਰ ਪ੍ਰਤਾਪ
ਫਰੀਦਾਬਾਦ ਤੋਂ ਮਹਿੰਦਰ ਪ੍ਰਤਾਪ ਲਈ ਟਿਕਟ
ਪਾਰਟੀ ਵੱਲੋਂ ਅੰਬਾਲਾ ਤੋਂ ਵਰੁਣ ਚੌਧਰੀ, ਹਿਸਾਰ ਤੋਂ ਜੈਪ੍ਰਕਾਸ਼, ਭਿਵਾਨੀ-ਮਹੇਂਦਰਗੜ੍ਹ ਤੋਂ ਰਾਓ ਦਾਨ ਸਿੰਘ, ਸੋਨੀਪਤ ਤੋਂ ਸਤਪਾਲ ਬ੍ਰਹਮਚਾਰੀ ਅਤੇ ਫਰੀਦਾਬਾਦ ਤੋਂ ਮਹਿੰਦਰ ਪ੍ਰਤਾਪ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਅਤੇ ਉਨ੍ਹਾਂ ਦੇ ਵਿਰੋਧੀ ਧੜੇ ਵਿੱਚ ਮੰਨੇ ਜਾਂਦੇ ਆਗੂਆਂ ਦਰਮਿਆਨ ਲੰਬੀ ਖਿੱਚੋਤਾਣ ਅਤੇ ਪਾਰਟੀ ਵਿੱਚ ਡੂੰਘੇ ਵਿਚਾਰ-ਵਟਾਂਦਰੇ ਤੋਂ ਬਾਅਦ ਪਾਰਟੀ ਨੇ ਹਰਿਆਣਾ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।
ਹਰਿਆਣਾ ‘ਚ ਕਦੋਂ ਹੋਣਗੀਆਂ ਚੋਣਾਂ?
ਹਰਿਆਣਾ ਦੀਆਂ ਸਾਰੀਆਂ 10 ਲੋਕ ਸਭਾ ਸੀਟਾਂ ਲਈ 25 ਮਈ ਨੂੰ ਵੋਟਾਂ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ। ਕਾਂਗਰਸ ਨੇ ਭਿਵਾਨੀ-ਮਹੇਂਦਰਗੜ੍ਹ ਤੋਂ ਹੁੱਡਾ ਦੇ ਕਰੀਬੀ ਮੰਨੇ ਜਾਂਦੇ ਉਮੀਦਵਾਰ ਖੜ੍ਹੇ ਕੀਤੇ ਹਨ।