ਚੰਡੀਗੜ੍ਹ, ‘ਆਪ’ ਸਰਕਾਰ ਦੇ ਕੈਬਨਿਟ ਮੰਤਰੀ ਅਤੇ ਹਲਕਾ ਖਡੂਰ ਸਾਹਿਬ ਤੋਂ ਪਾਰਟੀ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਚੋਣ ਕਮਿਸ਼ਨ ਦੇ ਨਿਸ਼ਾਨੇ ’ਤੇ ਆ ਗਏ ਹਨ। ਉਹ ਕੁਝ ਦਿਨ ਪਹਿਲਾਂ ਉਦੋਂ ਸਿਆਸੀ ਵਿਵਾਦ ਵਿਚ ਘਿਰ ਗਏ ਸਨ ਜਦੋਂ ਉਨ੍ਹਾਂ ਇੱਕ ਰੈਲੀ ਵਿਚ ਆਪਣੇ ਰਾਜਸੀ ਵਿਰੋਧੀ ਖ਼ਿਲਾਫ਼ ਬੇਤੁਕੀਆਂ ਟਿੱਪਣੀਆਂ ਅਤੇ ਖ਼ਾਸ ਕਰਕੇ ਇੱਕ ਭਾਈਚਾਰੇ ਖ਼ਿਲਾਫ਼ ਵਿਵਾਦਤ ਗੱਲਾਂ ਕੀਤੀਆਂ ਸਨ। ਬੇਸ਼ੱਕ ਭੁੱਲਰ ਨੇ ਰਾਮਗੜ੍ਹੀਆ ਭਾਈਚਾਰੇ ਤੋਂ ਜਨਤਕ ਮੁਆਫ਼ੀ ਮੰਗ ਲਈ ਹੈ ਪ੍ਰੰਤੂ ਇਹ ਮਾਮਲਾ ਹਾਲੇ ਠੰਢਾ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਇਸ ਬਾਰੇ ਤਰਨ ਤਾਰਨ ਦੇ ਜ਼ਿਲ੍ਹਾ ਚੋਣ ਅਫ਼ਸਰ ਤੋਂ ਰਿਪੋਰਟ ਮੰਗੀ ਸੀ। ਜ਼ਿਲ੍ਹਾ ਚੋਣ ਅਫ਼ਸਰ ਦੀ ਰਿਪੋਰਟ ਵਿਚ ‘ਆਪ’ ਉਮੀਦਵਾਰ ਵੱਲੋਂ ਇੱਕ ਖ਼ਾਸ ਭਾਈਚਾਰੇ ਖ਼ਿਲਾਫ਼ ਕੀਤੀ ਟਿੱਪਣੀ ਦੀ ਪੁਸ਼ਟੀ ਹੋ ਗਈ ਹੈ। ਮੁੱਖ ਚੋਣ ਅਧਿਕਾਰੀ ਨੇ ਇਹ ਰਿਪੋਰਟ ਚੋਣ ਕਮਿਸ਼ਨ ਕੋਲ ਭੇਜ ਦਿੱਤੀ ਹੈ ਅਤੇ ਉਸ ਵੱਲੋਂ ਇਸ ਦੀ ਘੋਖ ਕੀਤੀ ਜਾ ਰਹੀ ਹੈ। ਆਉਂਦੇ ਦਿਨਾਂ ਵਿਚ ਚੋਣ ਕਮਿਸ਼ਨ ਇਸ ਬਾਰੇ ਕੋਈ ਹੁਕਮ ਜਾਰੀ ਕਰ ਸਕਦਾ ਹੈ। ਦੂਜੇ ਪਾਸੇ ਰਾਮਗੜ੍ਹੀਆ ਭਾਈਚਾਰੇ ਵੱਲੋਂ ਪੰਜਾਬ ਵਿਚ ਲਾਲਜੀਤ ਭੁੱਲਰ ਖ਼ਿਲਾਫ਼ ਪ੍ਰਦਰਸ਼ਨ ਕੀਤੇ ਗਏ ਹਨ। ਰਾਮਗੜ੍ਹੀਆ ਭਾਈਚਾਰੇ ਨੇ ਭੁੱਲਰ ਦੀ ਉਮੀਦਵਾਰੀ ਵਾਪਸ ਲੈਣ ਲਈ ਕਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਹ ਕਿਹਾ ਸੀ ਕਿ ਲਾਲਜੀਤ ਭੁੱਲਰ ਨੇ ਅਜਿਹੀ ਟਿੱਪਣੀ ਕਰਕੇ ਠੀਕ ਨਹੀਂ ਕੀਤਾ ਹੈ ਅਤੇ ਉਨ੍ਹਾਂ ਹੁਣ ਮੁਆਫ਼ੀ ਮੰਗ ਲਈ ਹੈ। ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਕਾਨੂੰਨੀ ਸਲਾਹਕਾਰ ਅਰਸ਼ਦੀਪ ਸਿੰਘ ਕਲੇਰ ਅਤੇ ਰਾਮਗੜ੍ਹੀਆ ਸਿੰਘ ਸਭਾ ਤਰਨ ਤਾਰਨ ਨੇ ਚੋਣ ਕਮਿਸ਼ਨ ਕੋਲ ਲਾਲਜੀਤ ਸਿੰਘ ਭੁੱਲਰ ਦੀ ਸ਼ਿਕਾਇਤ ਕੀਤੀ ਸੀ।
Related Posts
ਮੀਂਹ ਤੇ ਝੱਖੜ ਕਾਰਨ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਕਈ ਇਲਾਕਿਆਂ ਦੀ ਬਿਜਲੀ ਗੁੱਲ, ਖੰਭੇ ਤੇ ਦਰੱਖਤ ਡਿੱਗੇ
ਚੰਡੀਗੜ੍ਹ, ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ‘ਚ ਬੁੱਧਵਾਰ ਰਾਤ ਨੂੰ ਭਾਰੀ ਮੀਂਹ ਤੇ ਝੱਖੜ ਕਾਰਨ ਕਈ ਇਲਾਕਿਆਂ ‘ਚ ਬਿਜਲੀ ਦੇ ਖੰਭੇ,…
ਕੰਧਾਰ ਦੀ ਮਸਜਿਦ ‘ਚ ਜੁਮੇ ਦੀ ਨਮਾਜ਼ ਦੌਰਾਨ ਧਮਾਕਾ, ਕਈ ਲੋਕਾਂ ਦੀ ਮੌਤ
ਕੰਧਾਰ , 15 ਅਕਤੂਬਰ (ਦਲਜੀਤ ਸਿੰਘ)- ਅਫਗਾਨਿਸਤਾਨ ਦੇ ਕੰਧਾਰ ਦੀ ਇੱਕ ਮਸਜਿਦ ਵਿੱਚ ਸ਼ੁੱਕਰਵਾਰ ਨੂੰ ਬੰਬ ਧਮਾਕਾ ਹੋਇਆ। ਜਾਣਕਾਰੀ ਅਨੁਸਾਰ ਧਮਾਕਾ…
ਸੋਨੂੰ ਸੂਦ ਮੋਗਾ ਦੀਆਂ ਧੀਆਂ ਲਈ ਬਣੇ ਫ਼ਰਿਸ਼ਤਾ, ਸਕੂਲੀ ਵਿਦਿਆਰਥਣਾਂ ਨੂੰ ਵੰਡੇ 1000 ਸਾਈਕਲ
ਨਵੀਂ ਦਿੱਲੀ, 5 ਜਨਵਰੀ (ਬਿਊਰੋ)- ਅਸਲ ਜ਼ਿੰਦਗੀ ਦੇ ਹੀਰੋ ਸੋਨੂੰ ਸੂਦ ਲੋੜਵੰਦਾਂ ਦੀ ਮਦਦ ਕਾਰਨ ਸੁਰਖੀਆਂ ‘ਚ ਰਹਿੰਦੇ ਹਨ। ਉਹ…