ਵਿਵਾਦ ’ਚ ਘਿਰਿਆ ਹਰੀਸ਼ ਰਾਵਤ ਦਾ ‘ਜੈ ਸ਼੍ਰੀ ਗਣੇਸ਼’ ਪੋਸਟਰ

harish/nawanpunjab.com

ਦੇਹਰਾਦੂਨ, 24 ਅਗਸਤ (ਦਲਜੀਤ ਸਿੰਘ)- ਉੱਤਰਾਖੰਡ ’ਚ ਕਾਂਗਰਸ ਦੇ ਚੁਣਾਵੀ ਮੁਹਿੰਮ ਦਾ ਸ਼੍ਰੀ ਗਣੇਸ਼ ਹੁੰਦੇ ਹੀ ਪੋਸਟਰ ਵੀ ਜਾਰੀ ਹੋ ਗਿਆ ਹੈ। ਚੁਣਾਵੀ ਮੁਹਿੰਮ ਕਮੇਟੀ ਦੀ ਕਮਾਨ ਸੰਭਾਲ ਰਹੇ ਪੰਜਾਬ ਕਾਂਗਰਸ ਦੇ ਮੁਖੀ ਅਤੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟਰ ਜਾਰੀ ਕੀਤਾ ਹੈ, ਜਿਸ ਨੂੰ ਲੈ ਕੇ ਉਹ ਵਿਵਾਦਾਂ ਵਿਚ ਘਿਰ ਗਏ ਹਨ। ਇਸ ਪੋਸਟਰ ਨੇ ਸਿਆਸਤ ਨੂੰ ਗਰਮਾ ਦਿੱਤਾ ਹੈ। ਦਰਅਸਲ ਇਸ ਪੋਸਟਰ ’ਚ ਇਕ ਪਾਸੇ ਪ੍ਰਦੇਸ਼ ਪ੍ਰਧਾਨ ਗਣੇਸ਼ ਗੋਦਿਆਲ ਹੱਥ ਜੋੜੇ ਗਣੇਸ਼ ਭਗਵਾਨ ਦੇ ਸਾਹਮਣੇ ਖੜ੍ਹੇ ਹਨ ਅਤੇ ਉਸ ਦੀ ਠੀਕ ਹੇਠਾਂ ਗਣੇਸ਼ ਗੋਦਿਆਲ ਨੂੰ ਭਗਵਾਨ ਦਾ ਅਵਤਾਰ ਦੱਸਦੇ ਹੋਏ 6 ਬੁਰਾਈਆਂ ’ਤੇ ਵਾਰ ਕਰਦੇ ਹੋਏ ਵਿਖਾਇਆ ਗਿਆ ਹੈ। ਸੋਸ਼ਲ ਮੀਡੀਆ ’ਤੇ ਇਹ ਪੋਸਟਰ ਵਾਇਰਲ ਹੋ ਰਿਹਾ ਹੈ।

ਨਾਲ ਹੀ ਪੋਸਟਰ ਜਾਰੀ ਹੁੰਦੇ ਹੀ ਲੋਕਾਂ ਦੀਆਂ ਪ੍ਰਤੀਕਿਿਰਆਵਾਂ ਵੀ ਸਾਹਮਣੇ ਆ ਰਹੀਆਂ ਹਨ। ਕੁਝ ਲੋਕਾਂ ਨੇ ਇਸ ਪੋਸਟ ’ਤੇ ਇਤਰਾਜ਼ ਵੀ ਜ਼ਾਹਰ ਕੀਤਾ ਹੈ। ਓਧਰ ਭਾਜਪਾ ਨੇ ਇਸ ਲਈ ਕਾਂਗਰਸ ਤੋਂ ਜਨਤਕ ਮੁਆਫ਼ੀ ਦੀ ਮੰਗ ਕੀਤੀ ਹੈ। ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਮਦਨ ਕੌਸ਼ਿਕ ਨੇ ਇਸ ਪੋਸਟਰ ਨੂੰ ਲੈ ਕੇ ਤਿੱਖੀ ਪ੍ਰਤੀਕਿਿਰਆ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਉਹ ਹੀ ਕਾਂਗਰਸ ਹੈ, ਜਿਸ ਨੇ ਇਕ ਵਾਰ ਸੋਨੀਆ ਗਾਂਧੀ ਨੂੰ ਦੇਵੀ ਦੇ ਰੂਪ ਵਿਚ ਪ੍ਰਦਰਸ਼ਿਤ ਕੀਤਾ ਸੀ ਪਰ ਉਦੋਂ ਜਨਤਾ ਨੇ ਉਸ ਨੂੰ ਸਬਕ ਸਿਖਾਇਆ। ਉਨ੍ਹਾਂ ਨੇ ਕਿਹਾ ਕਿ ਹਿੰਦੂ ਧਰਮ ਨੂੰ ਅਪਮਾਨਤ ਕਰਨ ਦਾ ਕਿਸੇ ਨੂੰ ਅਧਿਕਾਰ ਨਹੀਂ ਹੈ।

Leave a Reply

Your email address will not be published. Required fields are marked *