ਜਲੰਧਰ : ਸ਼ੁੱਕਰਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਧੂੜ ਭਰੀਆਂ ਹਵਾਵਾਂ ਚੱਲੀਆਂ । ਜਿਸ ਤੋਂ ਬਾਅਦ ਦੁਪਹਿਰ ਨੂੰ ਮੌਸਮ ਨੇ ਇਕਦਮ ਕਰਵਟ ਬਦਲੀ ਤੇ ਜਲੰਧਰ ਵਿਚ ਬੱਦਲਾਂ ਦੀ ਕਾਲੀ ਘਟਾ ਛਾ ਗਈ । ਦੇਖਦੇ ਹੀ ਦੇਖਦੇ ਤੇਜ਼ ਬਾਰਸ਼ ਸ਼ੁਰੂ ਹੋ ਗਈ। ਇਸ ਦੇ ਨਾਲ ਹੀ ਸ਼ਹਿਰ ਦੇ ਕਈ ਹਿੱਸਿਆਂ ਵਿਚ ਗੜੇ ਵੀ ਪਏ।
ਲਗਭਗ ਅੱਧਾ ਘੰਟਾ ਤੇਜ਼ ਹਵਾਵਾਂ ਤੇ ਮੀਂਹ ਪੈਣ ਤੋਂ ਬਾਅਦ ਮੌਸਮ ਇਕਦਮ ਸਾਫ ਹੋ ਗਿਆ ਤੇ ਧੁੱਪ ਨਿਕਲ ਆਈ। ਮੌਸਮ ਵਿਭਾਗ ਅਨੁਸਾਰ 20 ਅਪ੍ਰੈਲ ਤੋਂ ਮੌਸਮ ਸਾਫ਼ ਹੋਣ ਦੀ ਸੰਭਾਵਨਾ ਹੈ। 24 ਅਪ੍ਰੈਲ ਤੱਕ ਪੰਜਾਬ ’ਚ ਬਾਰਿਸ਼ ਦੀ ਸੰਭਾਵਨਾ ਨਹੀਂ ਹੈ।