ਨਵੀਂ ਦਿੱਲੀ, 24 ਅਗਸਤ (ਦਲਜੀਤ ਸਿੰਘ)- ਅਫਗਾਨਿਸਤਾਨ ਤੋਂ 25 ਭਾਰਤੀਆਂ ਸਮੇਤ 78 ਨਾਗਰਿਕ ਦੇਸ਼ ਆ ਚੁੱਕੇ ਹਨ। ਉਨ੍ਹਾਂ ਦੇ ਨਾਲ ਪਵਿੱਤਰ ਗੁਰੂ ਗ੍ਰੰਥ ਸਾਹਿਬ ਦੇ ਤਿੰਨ ਸਰੂਪ ਭਾਰਤ ਲਿਆਂਦੇ ਗਏ ਹਨ। ਕੇਂਦਰੀ ਮੰਤਰੀ ਹਰਪੀਦ ਪੁਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਰਿਸੀਵ ਕਰਨ ਲਈ ਦਿੱਲੀ ਏਅਰਪੋਰਟ ਪਹੁੰਚੇ। ਹਰਦੀਪ ਪੁਰੀ ਗੁਰੂ ਗ੍ਰੰਥ ਸਾਹਿਬ ਦੀਆਂ ਪੱਤਰੀਆਂ ਨੂੰ ਆਪਣੇ ਸਿਰ ‘ਤੇ ਰੱਖ ਕੇ ਏਅਰਪੋਰਟ ਤੋਂ ਬਾਹਰ ਲਿਆਏ।
ਦਿੱਲੀ ਏਅਰਪੋਰਟ ‘ਤੇ ਸੁਆਗਤ ਦੀ ਤਿਆਰੀ ਕੀਤੀ ਗਈ। ਵੱਡੀ ਸੰਖਿਆਂ ‘ਚ ਲੋਕ ਹੱਥਾਂ ‘ਚ ਝੰਡੇ, ਬੈਨਰ ਤੇ ਪੋਸਟਰ ਲੈਕੇ ਅਫਗਾਨਿਸਤਾਨ ਤੋਂ ਪਰਤੇ ਲੋਕਾਂ ਦਾ ਸੁਆਗਤ ਕਰਨ ਪਹੁੰਚੇ ਹਨ। ਇਨ੍ਹਾਂ ‘ਚ ਵੱਡੀ ਸੰਖਿਆ ‘ਚ ਭਾਰਤੀ ਜਨਤਾ ਪਾਰਟੀ ਦੇ ਲੋਕ ਸ਼ਾਮਲ ਹਨ। ਅਫਗਾਨਿਸਤਾਨ ਤੋਂ ਆਈ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦਿੱਲੀ ਦੇ ਨਿਊ ਮਹਾਵੀਰ ਨਗਰ ਗੁਰਦੁਆਰੇ ‘ਚ ਰੱਖੇ ਜਾਣਗੇ।
ਏਅਰਪੋਰਟ ਪਹੁੰਚੇ ਹਰਦੀਪ ਪੁਰੀ ਨੇ ਕਿਹਾ, ‘ਮੈਂ ਪ੍ਰਧਾਨ ਮੰਤਰੀ ਨੂੰ ਧੰਨਵਾਦ ਕਰਦਾ ਹਾਂ, ਜਿੰਨ੍ਹਾਂ ਦੀ ਵਜ੍ਹਾ ਨਾਲ ਸਾਡੇ ਭਰਾਵਾਂ ਨੂੰ ਅਫਗਾਨਿਸਤਾਨ ਤੋਂ ਲਿਆਉਣ ਲਈ ਬਚਾਅ ਕਾਰਜਾਂ ਨੂੰ ਅੰਜਾਮ ਦੇਣਾ ਸੰਭਵ ਹੋਇਆ। ਬਾਕੀ ਲੋਕਾਂ ਲਈ ਵੀ ਵਿਵਸਥਾ ਕੀਤੀ ਜਾ ਰਹੀ ਹੈ। ਅਸੀਂ ਉਨ੍ਹਾਂ ਦੇ ਲਗਾਤਾਰ ਸੰਪਰਕ ‘ਚ ਹਾਂ। ਇਸ ਲਈ ਵਿਦੇਸ਼ ਮੰਤਰਾਲੇ, ਵਿਦੇਸ਼ ਮੰਤਰੀ ਐਸ ਜੈਸ਼ੰਕਰ ਤੇ ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਨੂੰ ਵੀ ਵਧਾਈ ਦੇਣਾ ਚਾਹੁੰਦਾ ਹਾਂ।’