ਸਿਓਲ, 16 ਮਾਰਚ
ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਹਾਲ ਹੀ ਵਿੱਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਵੱਲੋਂ ਤੋਹਫੇ ਵਿੱਚ ਦਿੱਤੀ ਲਗਜ਼ਰੀ ਕਾਰ ਲਿਮੋਜ਼ਿਨ ਵਿੱਚ ਸਫ਼ਰ ਕੀਤਾ। ਇਹ ਜਾਣਕਾਰੀ ਦਿੰਦੇ ਹੋਏ ਕਿਮ ਦੀ ਭੈਣ ਨੇ ਕਾਰ ਦੀਆਂ ‘ਖਾਸੀਅਤਾਂ’ ਅਤੇ ਦੋਵਾਂ ਦੇਸ਼ਾਂ ਦੇ ਡੂੰਘੇ ਹੋ ਰਹੇ ਦੁਵੱਲੇ ਸਬੰਧਾਂ ਦੀ ਤਾਰੀਫ ਕੀਤੀ। ਪੂਤਿਨ ਨੇ ਫਰਵਰੀ ਵਿੱਚ ਕਿਮ ਨੂੰ ਮਹਿੰਗੀ ਔਰਸ ਸੈਨੇਟ ਲਿਮੋਜ਼ਿਨ ਭੇਜੀ ਸੀ। ਉਨ੍ਹਾਂ ਨੇ ਉੱਤਰੀ ਕੋਰੀਆ ਦੇ ਨੇਤਾ ਨੂੰ ਕਾਰ ਉਦੋਂ ਦਿਖਾਈ, ਜਦੋਂ ਉਹ ਸਤੰਬਰ ਵਿੱਚ ਰੂਸ ਵਿੱਚ ਸਿਖਰ ਸੰਮੇਲਨ ਲਈ ਮਿਲੇ ਸਨ।