ਗ਼ਦਰੀ ਸ਼ਹੀਦ ਸ. ਊਧਮ ਸਿੰਘ ਦਾ ਸੁਨਾਮ ਵਿਖੇ 13 ਮਾਰਚ ਨੂੰ ਬਹਾਦਰੀ ਦਿਵਸ ਮਨਾਇਆ

ਸੁਨਾਮ ਊਧਮ ਸਿੰਘ ਵਾਲਾ – ਸ਼ਹੀਦ ਊਧਮ ਸਿੰਘ ਕੰਬੋਜ ਇੰਟਰਨੈਸ਼ਨਲ ਮਹਾਂ ਸਭਾ ਅਤੇ ਸ਼ਹੀਦ ਊਧਮ ਸਿੰਘ ਕੰਬੋਜ ਯਾਦਗਾਰ ਕਮੇਟੀ ਸੁਨਾਮ ਵੱਲੋਂ 13 ਮਾਰਚ 1940 ਨੂੰ ਲੰਦਨ ਦੇ ਕੈਕਸਟਨ ਹਾਲ ਵਿੱਚ ਜਲਿਆਂ ਵਾਲੇ ਬਾਗ ਵਿੱਚ ਖ਼ੂਨੀ ਸਾਕੇ ਦੇ ਮੁੱਖ ਦੋਸ਼ੀ ਪੰਜਾਬ ਦੇ ਸਾਬਕਾ ਗਵਰਨਰ ਮਾਈਕਲ ਉਡਵਾਇਰ ਨੂੰ ਗੋਲੀ ਦਾ ਨਿਸ਼ਾਨਾ ਬਣਾ ਕੇ ਬ੍ਰਿਟਿਸ਼ ਸਾਮਰਾਜ ਦੇ ਥੰਮ੍ਹ ਹਿਲਾਉਣ ਵਾਲੇ ਸ਼ਹੀਦੇ ਆਜ਼ਮ ਸਰਦਾਰ ਊਧਮ ਸਿੰਘ ਦੀ ਇਸ ਸੂਰਬੀਰਤਾ ਨੂੰ ਸਮਰਪਿਤ ਬਹਾਦਰੀ ਦਿਵਸ ਸ਼ਹੀਦ ਊਧਮ ਸਿੰਘ ਸਮਾਰਕ ਬਠਿੰਡਾ ਰੋਡ ਵਿਖੇ ਬੜੇ ਜੋਸ਼ ਖਰੋਸ਼ ਨਾਲ ਮਨਾਇਆ ਗਿਆ। ਇਨਕਲਾਬੀ ਗਾਇਕ ਭੋਲਾ ਸਿੰਘ ਸੰਗਰਾਮੀ ਦੇ ਇਨਕਲਾਬੀ ਗੀਤ- ਗ਼ਦਰੀ ਊਧਮ ਸਿੰਘ ਸੁਨਾਮੀ। ਲਾਹ ਗਿਆ ਦੇਸ਼ ਦੇ ਗਲੋਂ ਗੁਲਾਮੀ- ਨਾਲ ਸ਼ੁਰੂ ਹੋਏ ਸਮਾਗਮ ਵਿੱਚ ਪੰਜਾਬ, ਹਰਿਆਣਾ, ਯੂਪੀ, ਉੱਤਰਾਖੰਡ, ਰਾਜਸਥਾਨ, ਅਤੇ ਦਿੱਲੀ ਤੋਂ ਬੜੀ ਵੱਡੀ ਗਿਣਤੀ ਵਿੱਚ ਸ਼ਹੀਦੇ ਆਜ਼ਮ ਸਰਦਾਰ ਊਧਮ ਸਿੰਘ ਦੀ ਸੂਰਬੀਰਤਾ ਨੂੰ ਸਲਾਮ ਕਰਨ ਲਈ ਪਹੁੰਚੇ। ਹਰਦਿਆਲ ਸਿੰਘ ਕੰਬੋਜ ਪ੍ਰਧਾਨ,ਜਸਮੇਰ ਕੰਬੋਜ ਹਰਿਆਣਾ, ਨਾਥੀ ਰਾਮ ਕੰਬੋਜ ਹਰਿਆਣਾ, ਸਰਪੰਚ ਕੇਸਰ ਸਿੰਘ ਢੋਟ, ਗਿ. ਜੰਗੀਰ ਸਿੰਘ ਰਤਨ, ਤਰਸੇਮ ਸਿੰਘ ਮਹਿਰੋਕ, ਹਰਦਿਆਲ ਸਿੰਘ ਕੰਬੋਜ ਸਾਬਕਾ ਐਮ.ਐਲ.ਏ., ਡਾ. ਸਿਕੰਦਰ ਸਿੰਘ, ਜਸਵੀਰ ਸਿੰਘ ਕੁਦਨੀ ਚੇਅਰਮੈਨ ਪੰਜਾਬ, ਇਕਬਾਲ ਚੰਦ ਪਾਲਾ ਵੱਟੀ, ਸੀ.ਪੀ .ਕੰਬੋਜ, ਗੁਰਚਰਨ ਕੰਬੋਜ ਪ੍ਰਧਾਨ ਰਾਜਸਥਾਨ, ਮੁਨਸ਼ੀਰਾਮ ਰਾਜਸਥਾਨ, ਆਦਿਕ ਵੱਖੋ ਵੱਖ ਵਿਦਵਾਨ ਬੁਲਾਰਿਆਂ ਵੱਲੋਂ ਸ਼ਹੀਦ ਊਧਮ ਸਿੰਘ ਦੇ ਕ੍ਰਾਂਤੀਕਾਰੀ ਕਾਰਨਾਮੇ ਅਤੇ ਦੇਸ਼ ਦੀ ਆਜ਼ਾਦੀ ਲਈ ਪਾਏ ਲਾਸਾਨੀ ਯੋਗਦਾਨ ਬਾਰੇ ਵਿਸਥਾਰ ਵਿੱਚ ਚਾਨਣਾ ਪਾਇਆ ਗਿਆ। ਇਸ ਮੌਕੇ ਸਮੁੱਚੇ ਇਕੱਠ ਵੱਲੋਂ ਮੰਗ ਕੀਤੀ ਗਈ ਕਿ ਡਾ. ਅੰਬੇਦਕਰ ਅਤੇ ਸ਼ਹੀਦ ਭਗਤ ਸਿੰਘ ਦੇ ਨਾਲ ਨਾਲ ਸ਼ਹੀਦ ਊਧਮ ਸਿੰਘ ਦੀ ਫੋਟੋ ਵੀ ਸਰਕਾਰੀ ਦਫਤਰਾਂ ਵਿੱਚ ਲਗਾਈ ਜਾਵੇ। ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਮੌਕੇ 31 ਜੁਲਾਈ ਦੀ ਬੰਦ ਕੀਤੀ ਛੁੱਟੀ ਬਹਾਲ ਕੀਤੀ ਜਾਵੇ। ਸ਼ਹੀਦ ਊਧਮ ਸਿੰਘ ਸਮਾਰਕ ਵਿਖੇ ਵੱਡਾ ਆਡੀਟੋਰੀਅਮ ਹਾਲ ਬਣਾਇਆ ਜਾਵੇ। ਸ਼ਹੀਦ ਊਧਮ ਸਿੰਘ ਦੀਆਂ ਨਿਸ਼ਾਨੀਆਂ ਵਿਦੇਸ਼ਾਂ ਤੋਂ ਮੰਗਵਾ ਕੇ ਸੁਨਾਮ ਮਿਊਜ਼ੀਅਮ ਵਿੱਚ ਰੱਖੀਆਂ ਜਾਣ।
ਇਸ ਮੌਕੇ ਨਿਸ਼ਾਨ ਸਿੰਘ ਟੋਨੀ ਪ੍ਰਧਾਨ ਨਗਰ ਕੌਂਸਲ ਸੁਨਾਮ, ਸੁਭਾਸ਼ ਕੰਬੋਜ ਹਰਿਆਣਾ, ਹੇਮਰਾਜ ਕੰਬੋਜ ਹਰਿਆਣਾ, ਬਲਵਿੰਦਰ ਕੰਬੋਜ ਹਰਿਆਣਾ, ਬਿੱਟੂ ਧੰਜੂ ਉੱਤਰਾਖੰਡ, ਮੁਨਸ਼ੀਰਾਮ ਰਾਜਸਥਾਨ, ਡਾਕਟਰ ਹਰਭਜਨ ਸਿੰਘ ਅਬੋਹਰ, ਸੁਖਦੀਪ ਢੋਟ ਐਸ.ਐਚ.ਓ, ਸੁਨਾਮ, ਪ੍ਰਿਤਪਾਲ ਸਿੰਘ ਹਾਂਡਾ, ਰਘਵੀਰ ਸਿੰਘ ਜੋਸ਼ਨ, ਤਿਲਕ ਰਾਜ ਗੋਲੂ ਕਾ ਮੋੜ, ਪ੍ਰੇਮ ਕੰਬੋਜ, ਮਨਜੀਤ ਸਿੰਘ ਕੁਕੂ, ਰਾਮ ਸਿੰਘ ਮੋਲੋ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *