ਮੁੰਬਈ, 8 ਮਾਰਚ
ਪਿਆਜ਼ ਅਤੇ ਟਮਾਟਰ ਦੇ ਭਾਅ ਵਧਣ ਕਾਰਨ ਫਰਵਰੀ ਮਹੀਨੇ ਸ਼ਾਕਾਹਾਰੀ ਥਾਲੀ ਸੱਤ ਫੀਸਦੀ ਮਹਿੰਗੀ ਹੋ ਗਈ, ਜਦੋਂ ਕਿ ਚਿਕਨ ਸਸਤੇ ਹੋਣ ਕਾਰਨ ਮਾਸਾਹਾਰੀ ਥਾਲੀ ਨੌਂ ਫੀਸਦੀ ਸਸਤੀ ਹੋ ਗਈ। ਕ੍ਰਿਸਿਲ ਮਾਰਕੀਟ ਇੰਟੈਲੀਜੈਂਸ ਐਂਡ ਐਨਾਲਿਸਿਸ ਨੇ ਅੱਜ ਜਾਰੀ ਰੋਟੀ ਚੌ ਦੀਆਂ ਕੀਮਤਾਂ’ ‘ਤੇ ਆਪਣੀ ਮਾਸਿਕ ਰਿਪੋਰਟ ‘ਚ ਕਿਹਾ ਕਿ ਫਰਵਰੀ ‘ਚ ਪੋਲਟਰੀ ਦੀਆਂ ਕੀਮਤਾਂ ‘ਚ ਗਿਰਾਵਟ ਕਾਰਨ ਮਾਸਾਹਾਰੀ ਥਾਲੀ ਨੌਂ ਫੀਸਦੀ ਸਸਤੀ ਹੋ ਗਈ ਹੈ। ਸ਼ਾਕਾਹਾਰੀ ਥਾਲੀ ਦੀ ਕੀਮਤ ਫਰਵਰੀ ਵਿੱਚ 27.5 ਰੁਪਏ ਹੋ ਗਈ, ਜੋ ਸਾਲ ਪਹਿਲਾਂ ਦੀ ਇਸੇ ਮਿਆਦ ਵਿੱਚ 25.6 ਰੁਪਏ ਸੀ। ਇਸ ਥਾਲੀ ’ਚ ਰੋਟੀ, ਸਬਜ਼ੀ (ਪਿਆਜ਼, ਟਮਾਟਰ ਤੇ ਆਲੂ), ਚੌਲ, ਦਾਲ, ਦਹੀ ਤੇ ਸਲਾਦ ਸ਼ਾਮਲ ਹਨ।