ਕੋਟਾ ’ਚ ਜੇਈਈ ਦੀ ਤਿਆਰੀ ਕਰ ਰਹੇ 16 ਸਾਲਾ ਵਿਦਿਆਰਥੀ ਨੇ ਸਲਫਾਸ ਖਾ ਕੇ ਜਾਨ ਦਿੱਤੀ

ਜੈਪੁਰ, 8 ਮਾਰਚ

ਕੋਟਾ ਵਿੱਚ ਜੇਈਈ ਦੇ ਇੱਕ ਹੋਰ ਵਿਦਿਆਰਥੀ ਨੇ ਅੱਜ ਆਪਣੇ ਪੇਇੰਗ ਗੈਸਟ ਹਾਊਸ ਵਿੱਚ ਸਲਫਾਸ ਖਾ ਕੇ ਖੁਦਕੁਸ਼ੀ ਕਰ ਲਈ। ਉਸ ਦੇ ਕਮਰੇ ‘ਚੋਂ ਸੁਸਾਈਡ ਨੋਟ ਮਿਲਿਆ ਹੈ। ਇਸ ਵਿੱਚ ਉਸ ਨੇ ਕਿਹਾ,‘ਪਾਪਾ, ਮੇਰੇ ਤੋਂ ਇਹ ਨਹੀਂ ਹੋਣਾ, ਮੈਂ ਜੇਈਈ ਪਾਸ ਨਹੀਂ ਕਰ ਸਕਦਾ।’ ਮ੍ਰਿਤਕ ਦੀ ਪਛਾਣ ਅਭਿਸ਼ੇਕ ਸਿੰਘ (16) ਵਾਸੀ ਭਾਗਲਪੁਰ, ਬਿਹਾਰ ਵਜੋਂ ਹੋਈ ਹੈ। ਉਹ ਪਿਛਲੇ ਸਾਲ ਕੋਟਾ ਵਿੱਚ ਜੇਈਈ ਦੀ ਤਿਆਰੀ ਕਰ ਰਿਹਾ ਸੀ। ਡੀਐੱਸਪੀ ਧਰਮਵੀਰ ਸਿੰਘ ਨੇ ਦੱਸਿਆ ਕਿ ਅਭਿਸ਼ੇਕ ਪਿਛਲੇ ਮਹੀਨੇ ਤੋਂ ਵਿਗਿਆਨ ਨਗਰ ਇਲਾਕੇ ਵਿੱਚ ਪੇਇੰਗ ਗੈਸਟ ਹਾਊਸ ਵਿੱਚ ਰਹਿ ਰਿਹਾ ਸੀ। ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅਭਿਸ਼ੇਕ ਨੇ 29 ਜਨਵਰੀ ਅਤੇ 19 ਫਰਵਰੀ ਨੂੰ ਆਪਣੀ ਕੋਚਿੰਗ ਵਿੱਚ ਨਿਰਧਾਰਤ ਦੋ ਪ੍ਰੀਖਿਆਵਾਂ ਨੂੰ ਵੀ ਛੱਡ ਦਿੱਤਾ ਸੀ। ਇਸ ਸਾਲ ਕੋਟਾ ਵਿੱਚ ਹੁਣ ਤੱਕ ਛੇ ਵਿਦਿਆਰਥੀ ਖੁਦਕੁਸ਼ੀ ਕਰ ਚੁੱਕੇ ਹਨ।

Leave a Reply

Your email address will not be published. Required fields are marked *