ਪੇਈਚਿੰਗ, 5 ਮਾਰਚ
ਚੀਨ ਨੇ ਆਪਣੇ ਰੱਖਿਆ ਬਜਟ ਵਿੱਚ 7.2 ਫੀਸਦੀ ਦੇ ਵਾਧੇ ਦਾ ਐਲਾਨ ਕੀਤਾ ਹੈ, ਜੋ ਪਹਿਲਾਂ ਹੀ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਰੱਖਿਆ ਬਜਟ ਹੈ। ਅਮਰੀਕਾ ਦਾ ਦੁਨੀਆ ਵਿੱਚ ਸਭ ਤੋਂ ਵੱਧ ਰੱਖਿਆ ਬਜਟ ਹੈ, ਜੋ 222 ਅਰਬ ਡਾਲਰ ਹੈ। ਚੀਨ ਦੀ ਸੰਸਦ ਦੇ ਉਦਘਾਟਨੀ ਸੈਸ਼ਨ ਵਿੱਚ ਅੱਜ ਐਲਾਨੇ ਅਧਿਕਾਰਤ ਬਜਟ ਦੇ ਅੰਕੜਿਆਂ ਨੂੰ ਬਹੁਤ ਸਾਰੇ ਵਿਦੇਸ਼ੀ ਮਾਹਿਰ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਫੌਜੀ ਵਿੰਗ ਪੀਪਲਜ਼ ਲਿਬਰੇਸ਼ਨ ਆਰਮੀ ਵੱਲੋਂ ਕੀਤੇ ਖਰਚੇ ਦਾ ਇੱਕ ਹਿੱਸੇ ਮੰਨਦੇ ਹਨ।