ਲਖਨਊ, 29 ਫਰਵਰੀ
ਸਮਾਜਵਾਦੀ ਪਾਰਟੀ (ਸਪਾ) ਦੇ ਬੁਲਾਰੇ ਨੇ ਅੱਜ ਕਿਹਾ ਕਿ ਗੈਰ-ਕਾਨੂੰਨੀ ਮਾਈਨਿੰਗ ਮਾਮਲੇ ਵਿਚ ਗਵਾਹੀ ਲਈ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਵਲੋਂ ਭੇਜੇ ਸੰਮਨ ‘ਤੇ ਪਾਰਟੀ ਮੁਖੀ ਅਖਿਲੇਸ਼ ਯਾਦਵ ਅੱਜ ਦਿੱਲੀ ਨਹੀਂ ਜਾਣਗੇ। ਪਾਰਟੀ ਦੇ ਬੁਲਾਰੇ ਰਾਜੇਂਦਰ ਚੌਧਰੀ ਨੇ ਕਿਹਾ, ‘ਉਹ (ਅਖਿਲੇਸ਼ ਯਾਦਵ) ਕਿਤੇ ਨਹੀਂ ਜਾ ਰਹੇ। ਉਹ ਲਖਨਊ ‘ਚ ਮੀਟਿੰਗ ‘ਚ ਸ਼ਿਰਕਤ ਕਰਨਗੇ।’ ਸੀਬੀਆਈ ਵੱਲੋਂ ਸ੍ਰੀ ਯਾਦਵ ਨੂੰ ਜਾਰੀ ਨੋਟਿਸ ‘ਤੇ ਉਨ੍ਹਾਂ ਕਿਹਾ, ‘ਮੈਂ ਇਸ ਤੋਂ ਵੱਧ ਨਹੀਂ ਦੱਸ ਸਕਦਾ ਪਰ ਇਹ ਤੈਅ ਹੈ ਕਿ ਉਹ ਅੱਜ ਦਿੱਲੀ ਨਹੀਂ ਜਾ ਰਹੇ।’