ਲਹਿਰਾਗਾਗਾ, 23 ਫਰਵਰੀ
ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਲਹਿਰਾਗਾਗਾ ਵਿਖੇ ਅਮਿਤ ਸ਼ਾਹ, ਮਨੋਹਰ ਲਾਲ ਖੱਟਰ ਅਤੇ ਅਨਿਲ ਵਿੱਜ ਦੇ ਪੁਤਲੇ ਫੂਕੇ ਗਏ। ਇਸ ਸਮੇਂ ਵੱਖ-ਵੱਖ ਕਿਸਾਨ ਅਤੇ ਜਨਤਕ ਜਮਹੂਰੀ ਜਥੇਬੰਦੀਆਂ ਨੇ ਕੇਂਦਰ ਅਤੇ ਹਰਿਆਣਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪੰਜਾਬ ਕਿਸਾਨ ਸਭਾ ਦੇ ਬਲਵੀਰ ਜਲੂਰ ਨੇ ਕਿਹਾ ਕਿ ਲੋਕਤੰਤਰ ਵਿੱਚ ਹੱਕਾਂ ਲਈ ਆਵਾਜ਼ ਬੁਲੰਦ ਕਰਨਾ ਹਰੇਕ ਨਾਗਰਿਕ ਦਾ ਜਮਹੂਰੀ ਹੱਕ ਹੈ ਪਰ ਆਵਾਜ਼ ਨੂੰ ਗੋਲੀ- ਡੰਡੇ ਨਾਲ ਦਬਾਉਣਾ ਲੋਕ ਰਾਜ ਦਾ ਕਤਲ ਹੈ। ਡੀਟੀਐੱਫ ਦੇ ਹਰਭਗਵਾਨ ਗੁਰਨੇ, ਲੋਕ ਚੇਤਨਾ ਮੰਚ ਦੇ ਮਹਿੰਦਰ ਸਿੰਘ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਬਲਵਿੰਦਰ ਘੋੜੇਨਬ, ਜਮਹੂਰੀ ਕਿਸਾਨ ਸਭਾ ਦੇ ਜਗਤਾਰ ਸ਼ੇਰਗੜ੍ਹ, ਕਿਸਾਨ ਅਤੇ ਖੇਤੀਬਾੜੀ ਵਿਕਾਸ ਫਰੰਟ ਦੇ ਗੁਰਮੇਲ ਖਾਈ, ਪੈਨਸ਼ਨਰ ਵੈਲਫੇਅਰ ਲਹਿਰਾ ਦੇ ਗੁਰਚਰਨ ਖੋਖਰ ਤੋਂ ਇਲਾਵਾ ਰਾਮਫਲ ਬਸਹਿਰਾ, ਗੁਰਜੰਟ ਲਦਾਲ, ਬਿੱਕਰ ਗਾਗਾ, ਗੁਰਤੇਜ ਖੰਡੇਬਾਦ, ਸੁਖਵਿੰਦਰ ਲਦਾਲ ਦਰਬਾਰਾ ਬਸਹਿਰਾ ਨੇ ਹਾਜ਼ਰੀ ਭਰੀ।